ਜੇਕਰ ਅਸੀਂ ਦਿਨ ’ਚ ਸਹੀ ਮਾਤਰਾ 'ਚ ਪਾਣੀ ਪੀਂਦੇ ਹਾਂ ਤਾਂ ਸਾਡੇ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ। ਇਹ ਸਕਿਨ ਸਾਫ ਕਰਦਾ ਹੈ ਅਤੇ ਬਿਮਾਰੀਆਂ ਤੋਂ ਬਚਾਉਂਦਾ ਹੈ।

ਬਹੁਤ ਲੋਕ 2-3 ਲੀਟਰ ਪਾਣੀ ਪੀ ਲੈਂਦੇ ਹਨ ਪਰ ਫਿਰ ਵੀ ਫਾਇਦਾ ਨਹੀਂ ਹੁੰਦਾ। ਇਹ ਇਸ ਕਰਕੇ ਹੈ ਕਿ ਉਹ ਪਾਣੀ ਪੀਣ ਵੇਲੇ ਕੁਝ ਗਲਤੀਆਂ ਕਰ ਰਹੇ ਹੁੰਦੇ ਹਨ।

ਕਸਰਤ ਤੋਂ ਬਾਅਦ ਪਾਣੀ ਨਾ ਪੀਣਾ ਸਭ ਤੋਂ ਵੱਡੀ ਗਲਤੀ ਹੈ। ਸਰੀਰ ਨੂੰ ਹੈਲਦੀ ਅਤੇ ਫਿੱਟ ਰੱਖਣ ਲਈ ਕਸਰਤ ਤੋਂ ਬਾਅਦ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।

ਖੜ੍ਹੇ ਹੋ ਕੇ ਪਾਣੀ ਪੀਣਾ ਗਲਤ ਹੈ। ਇਸ ਨਾਲ ਸਰੀਰ ਪੂਰੇ ਪੋਸ਼ਣ ਤੱਤ ਨਹੀਂ ਲੈ ਪਾਉਂਦਾ। ਇਸ ਲਈ ਬਜ਼ੁਰਗਾਂ ਦੀ ਤਰ੍ਹਾਂ ਬੈਠ ਕੇ ਹੀ ਪਾਣੀ ਪੀਣਾ ਚਾਹੀਦਾ ਹੈ।

ਖਾਣੇ ਦੇ ਤੁਰੰਤ ਬਾਅਦ ਪਾਣੀ ਪੀਣਾ ਸਹੀ ਨਹੀਂ। ਖਾਣੇ ਦੇ 30 ਮਿੰਟ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ, ਨਹੀਂ ਤਾਂ ਖਾਣਾ ਚੰਗੀ ਤਰ੍ਹਾਂ ਪਚਦਾ ਨਹੀਂ।

ਇਕ ਹੀ ਘੁੱਟ ’ਚ ਸਾਰਾ ਪਾਣੀ ਪੀਣਾ ਸਹੀ ਨਹੀਂ। ਪਾਣੀ ਨੂੰ ਘੁੱਟ-ਘੁੱਟ ਕਰਕੇ ਪੀਣਾ ਚਾਹੀਦਾ ਹੈ, ਇਸ ਨਾਲ ਸਰੀਰ ਹੈਲਦੀ ਰਹਿੰਦਾ ਹੈ ਅਤੇ ਇਮਿਊਨਿਟੀ ਮਜ਼ਬੂਤ ਹੁੰਦੀ ਹੈ।

ਸਵੇਰੇ ਖਾਲੀ ਪੇਟ ਪਾਣੀ ਪੀਣਾ ਚਾਹੀਦਾ ਹੈ। 1 ਗਿਲਾਸ ਪਾਣੀ ਸਵੇਰੇ ਪੀਣ ਨਾਲ ਸਰੀਰ ਸਾਫ਼ ਰਹਿੰਦਾ ਹੈ ਅਤੇ ਕਬਜ਼ ਜਾਂ ਹੋਰ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।

ਗਲਤ ਤਰੀਕੇ ਨਾਲ ਪਾਣੀ ਪੀਣ ਨਾਲ ਸਰੀਰ ਨੂੰ ਕਈ ਨੁਕਸਾਨ ਹੋ ਸਕਦੇ ਹਨ। ਇਸ ਨਾਲ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਆ ਸਕਦੀ ਹੈ, ਕਿਡਨੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਸਿਰ ਦਰਦ ਹੋ ਸਕਦਾ ਹੈ।

ਭਾਰੀਪਣ, ਪੇਟ ਦਰਦ ਅਤੇ ਪੇਟ ਸਬੰਧੀ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਭਾਰੀਪਣ, ਪੇਟ ਦਰਦ ਅਤੇ ਪੇਟ ਸਬੰਧੀ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਨਾਲ ਹੀ, ਲਿਵਰ ਕਮਜ਼ੋਰ ਹੋ ਸਕਦਾ ਹੈ ਅਤੇ ਸਕਿਨ ਐਲਰਜੀ ਵੀ ਹੋ ਸਕਦੀ ਹੈ। ਇਸ ਲਈ ਪਾਣੀ ਪੀਣ ਦੇ ਸਹੀ ਤਰੀਕੇ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ।