ਨਹੁੰਆਂ ਵਿੱਚ ਹੋਣ ਵਾਲੇ ਬਦਲਾਅ ਸਾਡੀ ਸਿਹਤ ਬਾਰੇ ਇਸ਼ਾਰਿਆਂ ਵਾਂਗ ਹਨ।

ਨਹੁੰਆਂ ਵਿੱਚ ਹੋਣ ਵਾਲੇ ਬਦਲਾਅ ਸਾਡੀ ਸਿਹਤ ਬਾਰੇ ਇਸ਼ਾਰਿਆਂ ਵਾਂਗ ਹਨ।

ਜੇਕਰ ਇਹ ਸਮੇਂ ਸਿਰ ਪਛਾਣ ਲਈ ਜਾਣ, ਤਾਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਰੋਕਿਆ ਜਾ ਸਕਦਾ ਹੈ।

ਜ਼ਿਆਦਾਤਰ ਲੋਕ ਨਹੁੰਆਂ ਨੂੰ ਸਿਰਫ਼ ਸੁੰਦਰਤਾ ਲਈ ਵੇਖਦੇ ਹਨ, ਪਰ ਇਹ ਸਾਡੇ ਸਰੀਰ ਦੀ ਸਿਹਤ ਬਾਰੇ ਵੀ ਕਾਫ਼ੀ ਕੁਝ ਦੱਸਦੇ ਹਨ।

ਨਹੁੰਆਂ 'ਤੇ ਚਿੱਟੇ ਧੱਬੇ ਆਮ ਤੌਰ ਤੇ ਛੋਟੀ ਸੱਟ ਜਾਂ ਨਹੁੰ ਕੱਟਣ ਦੀ ਗਲਤੀ ਕਾਰਨ ਬਣਦੇ ਹਨ।

ਪਰ ਜੇ ਇਹ ਵੱਡੇ ਹੋਣ ਜਾਂ ਪੂਰੇ ਨਹੁੰ 'ਤੇ ਫੈਲ ਜਾਣ, ਤਾਂ ਇਹ ਜ਼ਿੰਕ ਜਾਂ ਪ੍ਰੋਟੀਨ ਦੀ ਘਾਟ ਦਾ ਸੰਕੇਤ ਵੀ ਹੋ ਸਕਦਾ ਹੈ।

ਨਹੁੰ ਪੀਲੇ ਹੋਣਾ ਆਮ ਤੌਰ ‘ਤੇ ਫੰਗਲ ਇਨਫੈਕਸ਼ਨ ਕਾਰਨ ਹੁੰਦਾ ਹੈ। ਪਰ ਜੇ ਇਲਾਜ ਦੇ ਬਾਵਜੂਦ ਨਾ ਸੁਧਰੇ, ਤਾਂ ਇਹ ਸਾਹ ਦੀਆਂ ਬਿਮਾਰੀਆਂ ਜਾਂ ਲਿੰਫੈਟਿਕ ਪ੍ਰਣਾਲੀ ਦੀ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ।

ਨਹੁੰ ਜੇ ਚਮਚੇ ਵਾਂਗੂ ਮੁੜਨ ਲੱਗਣ, ਤਾਂ ਇਸਨੂੰ ਕੋਇਲੋਨੀਚੀਆ ਕਹਿੰਦੇ ਹਨ।

ਨਹੁੰ ਜੇ ਚਮਚੇ ਵਾਂਗੂ ਮੁੜਨ ਲੱਗਣ, ਤਾਂ ਇਸਨੂੰ ਕੋਇਲੋਨੀਚੀਆ ਕਹਿੰਦੇ ਹਨ।

ਇਹ ਆਇਰਨ ਦੀ ਘਾਟ ਦਾ ਸਭ ਤੋਂ ਵੱਡਾ ਸੰਕੇਤ ਹੁੰਦਾ ਹੈ। ਨਹੁੰ ਨਰਮ ਹੋ ਜਾਂਦੇ ਹਨ ਅਤੇ ਕਿਨਾਰੇ ਉੱਪਰ ਵੱਲ ਮੁੜ ਕੇ ਚਮਚੇ ਵਰਗਾ ਆਕਾਰ ਬਣ ਜਾਂਦੇ ਹਨ।

ਸਿਹਤਮੰਦ ਨਹੁੰ ਗੁਲਾਬੀ ਹੁੰਦੇ ਹਨ। ਜੇ ਨਹੁੰ ਨੀਲੇ ਜਾਂ ਜਾਮਨੀ ਹੋ ਜਾਣ, ਤਾਂ ਇਹ ਸਰੀਰ ਦੇ ਟਿਸ਼ੂਆਂ ਨੂੰ ਆਕਸੀਜਨ ਨਹੀਂ ਮਿਲ ਰਹੀ ਦਾ ਸੰਕੇਤ ਹੈ। ਇਹ ਦਿਲ, ਖੂਨ ਸੰਚਾਰ ਨਾਲ ਜੁੜੀ ਗੰਭੀਰ ਸਮੱਸਿਆ ਹੋ ਸਕਦੀ ਹੈ।

ਨਹੁੰਆਂ 'ਤੇ ਬਰੀਕ ਲੰਬੀਆਂ ਢੇਰੀਆਂ ਆਮ ਤੌਰ 'ਤੇ ਬੁਢਾਪੇ ਦੀ ਨਿਸ਼ਾਨੀ ਹੁੰਦੀਆਂ ਹਨ। ਪਰ ਜੇ ਇਹ ਢੇਰੀਆਂ ਡੂੰਘੀਆਂ ਹੋਣ ਜਾਂ ਨਹੁੰ ਦੀ ਸਤ੍ਹਾ 'ਤੇ ਛੋਟੇ ਟੋਏ ਨਜ਼ਰ ਆਉਣ, ਤਾਂ ਇਹ ਸਿਹਤ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ।