ਪ੍ਰੈਗਨੈਂਟ ਔਰਤਾਂ ਨੂੰ ਨਹੀਂ ਕਰਨੇ ਚਾਹੀਦੇ ਆਹ ਕੰਮ

ਪ੍ਰੈਗਨੈਂਸੀ ਦਾ ਸਮਾਂ ਕਾਫੀ ਨਾਜ਼ੁਕ ਹੁੰਦਾ ਹੈ

ਇਸ ਵੇਲੇ ਔਰਤਾਂ ਨੂੰ ਤਣਾਅ ਲੈਣ ਤੋਂ ਬਚਣਾ ਚਾਹੀਦਾ ਹੈ

ਔਖਾ ਕੰਮ ਕਰਨ ਨਾਲ ਪ੍ਰੈਗਨੈਂਟ ਔਰਤਾਂ ਨੂੰ ਜਲਦੀ ਥਕਾਵਟ ਹੋ ਜਾਂਦੀ ਹੈ, ਜੋ ਕਿ ਸਿਹਤ ਦੇ ਲਈ ਠੀਕ ਨਹੀਂ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਪ੍ਰੈਗਨੈਂਟ ਔਰਤਾਂ ਨੂੰ ਆਹ ਕੰਮ ਨਹੀਂ ਕਰਨੇ ਚਾਹੀਦੇ ਹਨ

ਪ੍ਰੈਗਨੈਂਟ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ, ਜਿਵੇਂ ਕਿ ਸ਼ਰਾਬ, ਸਮੋਕਿੰਗ ਅਤੇ ਡਰੱਗਸ ਆਦਿ

ਕੌਫੀ, ਚਾਹ ਅਤੇ ਚਾਕਲੇਟ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ

ਇਸ ਵਿੱਚ ਜ਼ਿਆਦਾ ਕੈਫੀਨ ਤੋਂ ਸ਼ਿਸ਼ੂ ਦੇ ਘੱਟ ਭਾਰ ਦਾ ਖਤਰਾ ਵੱਧ ਸਕਦਾ ਹੈ

ਪ੍ਰੈਗਨੈਂਟ ਔਰਤਾਂ ਨੂੰ ਭਾਰੀ ਸਮਾਨ ਨਹੀਂ ਚੁੱਕਣਾ ਚਾਹੀਦਾ ਹੈ, ਇਸ ਦੌਰਾਨ ਅਜਿਹੇ ਖੇਡ ਨਹੀਂ ਖੇਡਣੇ ਚਾਹੀਦੇ ਜਿਸ ਨਾਲ ਡਿੱਗਣ ਅਤੇ ਚੋਟ ਲੱਗਣ ਦਾ ਖਤਰਾ ਹੁੰਦਾ ਹੈ



ਲੰਬੇ ਸਮੇਂ ਤੱਕ ਖੜ੍ਹੇ ਹੋਣ ਤੋਂ ਬਚੋ, ਇਸ ਨਾਲ ਪੈਰਾਂ ਵਿੱਚ ਸੋਜ ਅਤੇ ਪਿੱਠ ਦੀ ਦਰਦ ਦੀ ਸਮੱਸਿਆ ਹੋ ਸਕਦੀ ਹੈ