ਕੇਲਾ ਪੋਸ਼ਣ ਨਾਲ ਭਰਪੂਰ ਫਲ ਹੈ, ਪਰ ਹਰ ਕਿਸੇ ਲਈ ਇਹ ਫਾਇਦੇਮੰਦ ਨਹੀਂ ਹੁੰਦਾ। ਕੁਝ ਲੋਕਾਂ ‘ਚ ਕੇਲਾ ਪਾਚਣ ਦੀ ਸਮੱਸਿਆ, ਗੈਸ ਜਾਂ ਐਲਰਜੀ ਵਧਾ ਸਕਦਾ ਹੈ।

ਖ਼ਾਸ ਕਰਕੇ ਜਿਨ੍ਹਾਂ ਨੂੰ ਸ਼ੂਗਰ, ਕਿਡਨੀ ਜਾਂ ਵਧੇ ਹੋਏ ਪੋਟਾਸਿਯਮ ਦੀ ਸਮੱਸਿਆ ਹੈ, ਉਨ੍ਹਾਂ ਲਈ ਕੇਲੇ ਦੀ ਜ਼ਿਆਦਾ ਮਾਤਰਾ ਨੁਕਸਾਨਦਾਇਕ ਹੋ ਸਕਦੀ ਹੈ। ਇਸ ਲਈ ਸਿਹਤ ਸੰਬੰਧੀ ਸਮੱਸਿਆ ਵਾਲੇ ਲੋਕ ਕੇਲਾ ਖਾਣ ਤੋਂ ਪਹਿਲਾਂ ਆਪਣੀ ਸਰੀਰਕ ਹਾਲਤ ਨੂੰ ਧਿਆਨ ‘ਚ ਰੱਖਣ।

ਡਾਇਬਟੀਜ਼ ਵਾਲੇ ਲੋਕ — ਵੱਧ ਕਾਰਬਸ ਅਤੇ ਸ਼ੂਗਰ ਨਾਲ ਬਲੱਡ ਸ਼ੂਗਰ ਲੈਵਲ ਤੇਜ਼ੀ ਨਾਲ ਵਧ ਸਕਦਾ ਹੈ।

ਗੁਰਦੇ ਦੇ ਮਰੀਜ਼ — ਵੱਧ ਪੋਟਾਸ਼ੀਅਮ ਕਾਰਨ ਹਾਈਪਰਕਲੇਮੀਆ ਦਾ ਖਤਰਾ ਵਧ ਜਾਂਦਾ ਹੈ।

ਕੇਲੇ ਨਾਲ ਅਲਰਜੀ ਵਾਲੇ — ਚਮੜੀ 'ਤੇ ਖੁਜਲੀ, ਸੋਜ ਜਾਂ ਸਾਹ ਦੀ ਤਕਲੀਫ਼ ਹੋ ਸਕਦੀ ਹੈ।

ਲੈਟੈਕਸ ਅਲਰਜੀ ਵਾਲੇ — ਕਰੌਸ-ਰਿਐਕਸ਼ਨ ਕਾਰਨ ਅਲਰਜੀ ਦੇ ਲੱਛਣ ਵਧ ਸਕਦੇ ਹਨ।

ਬੀਟਾ-ਬਲਾਕਰ ਜਾਂ ACE ਇਨਹਿਬੀਟਰ ਦਵਾਈਆਂ ਲੈਣ ਵਾਲੇ — ਪੋਟਾਸ਼ੀਅਮ ਨਾਲ ਦਵਾਈ ਦਾ ਅਸਰ ਵਧ ਜਾਂਦਾ ਹੈ।

ਮਾਈਗ੍ਰੇਨ ਦੇ ਮਰੀਜ਼ — ਪੱਕੇ ਕੇਲੇ ਵਿੱਚ ਟਾਇਰਾਮੀਨ ਨਾਲ ਸਿਰਦਰਦ ਵਧ ਸਕਦਾ ਹੈ।

ਅਸਥਮਾ ਜਾਂ ਬਲਗਮ ਵਧਣ ਵਾਲੇ — ਬਲਗਮ ਅਤੇ ਖੰਘ ਵਿੱਚ ਵਾਧਾ ਹੋ ਸਕਦਾ ਹੈ।

ਠੰਡ-ਖੰਘ ਜਾਂ ਸਾਇਨਸ ਵਾਲੇ — ਠੰਡੀ ਤਾਸੀਰ ਕਾਰਨ ਲੱਛਣ ਵਧ ਸਕਦੇ ਹਨ।

ਕਬਜ਼ ਦੀ ਸਮੱਸਿਆ ਵਾਲੇ — ਕੱਚਾ ਕੇਲਾ ਕਬਜ਼ ਨੂੰ ਹੋਰ ਵਧਾ ਸਕਦਾ ਹੈ।