ਸਰਦੀਆਂ ਦੇ ਮੌਸਮ ‘ਚ ਉਬਲੇ ਹੋਏ ਅੰਡੇ ਸਰੀਰ ਨੂੰ ਤਾਕਤ ਅਤੇ ਗਰਮੀ ਦੇਣ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਆਮ ਤੌਰ ‘ਤੇ ਇੱਕ ਸਿਹਤਮੰਦ ਵਿਅਕਤੀ ਲਈ ਦਿਨ ‘ਚ 1 ਤੋਂ 2 ਉਬਲੇ ਅੰਡੇ ਖਾਣਾ ਸਹੀ ਮੰਨਿਆ ਜਾਂਦਾ ਹੈ।

ਇਹ ਸਰੀਰ ਨੂੰ ਪ੍ਰੋਟੀਨ, ਵਿਟਾਮਿਨ D ਅਤੇ B12 ਪ੍ਰਦਾਨ ਕਰਦੇ ਹਨ, ਜਿਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਥਕਾਵਟ ਘਟਦੀ ਹੈ। ਹਾਲਾਂਕਿ ਜਿਨ੍ਹਾਂ ਨੂੰ ਕੋਲੇਸਟ੍ਰੋਲ, ਦਿਲ ਦੀ ਸਮੱਸਿਆ ਜਾਂ ਪਾਚਣ ਦੀ ਗੜਬੜ ਹੈ, ਉਹ ਅੰਡੇ ਦੀ ਮਾਤਰਾ ਸੀਮਿਤ ਰੱਖਣ ਜਾਂ ਡਾਕਟਰ ਦੀ ਸਲਾਹ ਲੈਣ।

ਸਰੀਰ ਨੂੰ ਅੰਦਰੋਂ ਗਰਮ ਰੱਖਦੇ ਹਨ - ਚੰਗੀਆਂ ਚਰਬੀਆਂ ਅਤੇ ਪ੍ਰੋਟੀਨ ਕਾਰਨ ਠੰਡ ਵਿੱਚ ਵੀ ਗਰਮੀ ਮਹਿਸੂਸ ਹੁੰਦੀ ਹੈ।

ਇਮਿਊਨਿਟੀ ਵਧਾਉਂਦੇ ਹਨ - ਵਿਟਾਮਿਨ ਡੀ ਅਤੇ ਜ਼ਿੰਕ ਨਾਲ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ।

ਊਰਜਾ ਪ੍ਰਦਾਨ ਕਰਦੇ ਹਨ - ਸਰਦੀਆਂ ਵਿੱਚ ਵੱਧ ਲੋੜ ਵਾਲੀ ਊਰਜਾ ਲਈ ਬਹੁਤ ਫਾਇਦੇਮੰਦ।

ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੇ ਹਨ - ਉੱਚ ਗੁਣਵੱਤਾ ਵਾਲਾ ਪ੍ਰੋਟੀਨ ਮਾਸਪੇਸ਼ੀਆਂ ਦੀ ਮੁਰੰਮਤ ਕਰਦਾ ਹੈ।

ਵਿਟਾਮਿਨ ਡੀ ਦੀ ਕਮੀ ਪੂਰੀ ਕਰਦੇ ਹਨ -ਧੁੱਪ ਘੱਟ ਹੋਣ ਕਾਰਨ ਹੱਡੀਆਂ ਅਤੇ ਇਮਿਊਨਿਟੀ ਲਈ ਜ਼ਰੂਰੀ।

ਦਿਲ ਦੀ ਸਿਹਤ ਲਈ ਚੰਗੇ - ਸਹੀ ਮਾਤਰਾ ਵਿੱਚ ਖਾਣ ਨਾਲ ਕੋਲੈਸਟ੍ਰੋਲ ਨਿਯੰਤਰਿਤ ਰਹਿੰਦਾ ਹੈ।

ਭਾਰ ਕੰਟਰੋਲ ਵਿੱਚ ਮਦਦ — ਭੁੱਖ ਕੰਟਰੋਲ ਕਰਕੇ ਵਜ਼ਨ ਵਧਣ ਤੋਂ ਰੋਕਦੇ ਹਨ।

ਚਮੜੀ ਅਤੇ ਵਾਲਾਂ ਨੂੰ ਨਿਖਾਰਦੇ ਹਨ — ਬਾਇਓਟਿਨ ਅਤੇ ਪ੍ਰੋਟੀਨ ਨਾਲ ਸਰਦੀਆਂ ਵਿੱਚ ਸੁੱਕੀ ਚਮੜੀ ਤੋਂ ਰਾਹਤ।

ਵਿਟਾਮਿਨ ਬੀ ਨਾਲ ਮੂਡ ਚੰਗਾ ਰਹਿੰਦਾ ਹੈ ਅਤੇ ਥਕਾਵਟ ਘੱਟ ਹੁੰਦੀ ਹੈ।

ਹੱਡੀਆਂ ਨੂੰ ਮਜ਼ਬੂਤ ਕਰਦੇ ਹਨ — ਵਿਟਾਮਿਨ ਡੀ ਅਤੇ ਕੈਲਸ਼ੀਅਮ ਨਾਲ ਸਰਦੀਆਂ ਵਿੱਚ ਦਰਦ ਤੋਂ ਆਰਾਮ।