ਮੂਲੀ ਦੇ ਪੱਤੇ ਅਕਸਰ ਅਣਡਿੱਠੇ ਕਰ ਦਿੱਤੇ ਜਾਂਦੇ ਹਨ, ਪਰ ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਵਿੱਚ ਫਾਈਬਰ, ਵਿਟਾਮਿਨ A, C, K, ਆਇਰਨ ਅਤੇ ਕੈਲਸ਼ੀਅਮ ਵਰਗੇ ਤੱਤ ਮੌਜੂਦ ਹੁੰਦੇ ਹਨ, ਜੋ ਪਾਚਣ ਸੁਧਾਰਨ, ਖੂਨ ਦੀ ਕਮੀ ਦੂਰ ਕਰਨ ਅਤੇ ਰੋਗ-ਪ੍ਰਤੀਰੋਧਕ ਤਾਕਤ ਵਧਾਉਣ ਵਿੱਚ ਮਦਦ ਕਰਦੇ ਹਨ।

ਨਿਯਮਿਤ ਤੌਰ ‘ਤੇ ਮੂਲੀ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਡਿਟੌਕਸ ਕਰਨ, ਵਜ਼ਨ ਕਾਬੂ ਵਿੱਚ ਰੱਖਣ ਅਤੇ ਦਿਲ ਦੀ ਸਿਹਤ ਸੁਧਾਰਨ ਵਿੱਚ ਵੀ ਸਹਾਇਤਾ ਮਿਲਦੀ ਹੈ।

ਇਮਿਊਨਿਟੀ ਵਧਾਉਂਦੇ ਹਨ: ਵਿਟਾਮਿਨ ਸੀ ਨਾਲ ਭਰਪੂਰ ਹੋਣ ਕਾਰਨ ਸਰਦੀ-ਖੰਘ ਅਤੇ ਇਨਫੈਕਸ਼ਨ ਤੋਂ ਬਚਾਅ ਕਰਦੇ ਹਨ।

ਪਾਚਨ ਸੁਧਾਰਦੇ ਹਨ: ਉੱਚ ਫਾਈਬਰ ਨਾਲ ਕਬਜ਼ ਤੋਂ ਰਾਹਤ ਦਿੰਦੇ ਹਨ ਅਤੇ ਹਾਜ਼ਮੇ ਨੂੰ ਬਿਹਤਰ ਬਣਾਉਂਦੇ ਹਨ।

ਵਜ਼ਨ ਘਟਾਉਣ ਵਿੱਚ ਮਦਦ: ਘੱਟ ਕੈਲੋਰੀ ਅਤੇ ਭਰਪੂਰ ਫਾਈਬਰ ਨਾਲ ਭੁੱਖ ਕੰਟਰੋਲ ਕਰਦੇ ਹਨ।

ਬਲੱਡ ਪ੍ਰੈਸ਼ਰ ਕੰਟਰੋਲ: ਪੋਟਾਸ਼ੀਅਮ ਨਾਲ ਭਰਪੂਰ ਹੋਣ ਕਾਰਨ BP ਨੂੰ ਸਥਿਰ ਰੱਖਦੇ ਹਨ।

ਐਨੀਮੀਆ ਤੋਂ ਬਚਾਅ: ਆਇਰਨ ਅਤੇ ਫੋਲੇਟ ਨਾਲ ਖੂਨ ਦੀ ਕਮੀ ਨੂੰ ਦੂਰ ਕਰਦੇ ਹਨ।

ਹੱਡੀਆਂ ਮਜ਼ਬੂਤ ਕਰਦੇ ਹਨ: ਕੈਲਸ਼ੀਅਮ ਅਤੇ ਵਿਟਾਮਿਨ ਕੇ ਨਾਲ ਆਸਟੀਓਪੋਰੋਸਿਸ ਤੋਂ ਬਚਾਅ ਕਰਦੇ ਹਨ।

ਲਿਵਰ ਡੀਟਾਕਸ ਕਰਦੇ ਹਨ: ਡਾਇਯੂਰੈਟਿਕ ਗੁਣਾਂ ਨਾਲ ਜੌਂਡਿਸ ਅਤੇ ਲਿਵਰ ਸਮੱਸਿਆਵਾਂ ਵਿੱਚ ਫਾਇਦਾ ਪਹੁੰਚਾਉਂਦੇ ਹਨ।

ਬਵਾਸੀਰ ਵਿੱਚ ਰਾਹਤ: ਐਂਟੀ-ਇਨਫਲੇਮੇਟਰੀ ਗੁਣਾਂ ਨਾਲ ਪਾਈਲਜ਼ ਦੇ ਲੱਛਣ ਘਟਾਉਂਦੇ ਹਨ।

ਚਮੜੀ ਅਤੇ ਵਾਲਾਂ ਲਈ ਲਾਭਕਾਰੀ: ਐਂਟੀਆਕਸੀਡੈਂਟਸ ਨਾਲ ਚਮੜੀ ਨੂੰ ਚਮਕਦਾਰ ਅਤੇ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ।