ਸਾਵਧਾਨ! ਜੇਕਰ ਤੁਸੀਂ ਵੀ ਭਾਰ ਘਟਾਉਣ ਲਈ ਪੀਂਦੇ ਹੋ ਐਪਲ ਸਾਈਡਰ ਵਿਨੇਗਰ ਤਾਂ ਹੋ ਸਕਦੇ ਨੇ ਆਹ ਨੁਕਸਾਨ



ਮੋਟਾਪਾ ਕਈ ਬਿਮਾਰੀਆਂ ਦਾ ਕਾਰਨ ਬਣ ਜਾਂਦਾ ਹੈ ਅਤੇ ਅੱਜ ਦੇ ਸਮੇਂ ਵਿੱਚ ਵਿਗੜੀ ਹੋਈ ਜੀਵਨ ਸ਼ੈਲੀ ਕਾਰਨ ਦੁਨੀਆ ਭਰ ਵਿੱਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਵੱਡੀ ਗਿਣਤੀ ਵਿੱਚ ਲੋਕ ਇਸ ਨਾਲ ਜੂਝ ਰਹੇ ਹਨ।



ਭਾਰ ਘੱਟ ਕਰਨ ਲਈ ਲੋਕ ਕਈ ਤਰ੍ਹਾਂ ਦੇ ਟ੍ਰਿਕਸ ਅਪਣਾਉਂਦੇ ਦੇਖੇ ਜਾਂਦੇ ਹਨ ਤਾਂ ਕਿ ਉਹ ਜਲਦੀ ਭਾਰ ਘੱਟ ਕਰ ਸਕਣ। ਇਨ੍ਹਾਂ ਵਿੱਚੋਂ ਇੱਕ ਉਪਾਅ ਹੈ ਸੇਬ ਸਾਈਡਰ ਸਿਰਕੇ ਦਾ ਸੇਵਨ ਕਰਨਾ



ਭਾਰ ਘਟਾਉਣ ਲਈਕੋਸੇ ਪਾਣੀ ਵਿਚ ਅੱਧਾ ਚਮਚ ਸਿਰਕਾ ਸਵੇਰੇ ਖਾਲੀ ਪੇਟ ਲਿਆ ਜਾ ਸਕਦਾ ਹੈ, ਹਾਲਾਂਕਿ ਜ਼ਿਆਦਾ ਸੇਵਨ ਨੁਕਸਾਨ ਪਹੁੰਚਾ ਸਕਦਾ ਹੈ



ਸੇਬ ਸਾਈਡਰ ਸਿਰਕੇ ਦੇ ਸੇਵਨ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਨਾ, ਪਾਚਨ ਕਿਰਿਆ ਵਿਚ ਸੁਧਾਰ, ਬੈਕਟੀਰੀਆ ਤੋਂ ਬਚਾਅ, ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਨਾ, ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਬਣਾਉਣ ਵਰਗੇ ਫਾਇਦੇ ਹਨ



ਐਪਲ ਸਾਈਡਰ ਵਿਨੇਗਰ ਦਾ ਲਗਾਤਾਰ ਸੇਵਨ ਦੰਦਾਂ ਦੀ ਉਪਰਲੀ ਪਰਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ



ਜੇਕਰ ਐਪਲ ਸਾਈਡਰ ਵਿਨੇਗਰ ਦੀ ਮਾਤਰਾ ਦਾ ਧਿਆਨ ਨਾ ਰੱਖਿਆ ਜਾਵੇ ਜਾਂ ਇਸ ਦਾ ਲਗਾਤਾਰ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ



ਐਪਲ ਸਾਈਡਰ ਵਿਨੇਗਰ ਦਾ ਸੇਵਨ ਕਰਨ ਨਾਲ ਗਲੇ ਵਿਚ ਜਲਣ ਹੋ ਸਕਦੀ ਹੈ ਕਿਉਂਕਿ ਇਸ ਵਿਚ ਐਸੀਟਿਕ ਐਸਿਡ ਹੁੰਦਾ ਹੈ



ਜੋ ਲੋਕ ਕਿਸੇ ਵੀ ਤਰ੍ਹਾਂ ਦੀ ਦਵਾਈ ਲੈ ਰਹੇ ਹਨ, ਉਨ੍ਹਾਂ ਨੂੰ ਐਪਲ ਸਾਈਡਰ ਵਿਨੇਗਰ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



Thanks for Reading. UP NEXT

ਲੀਚੀ ਅਸਲੀ ਜਾਂ ਨਕਲੀ, ਇਦਾਂ ਕਰੋ ਪਛਾਣ

View next story