ਦੁਨੀਆਂ ਵਿੱਚ ਕਿਸੇ ਵੀ ਵਿਅਕਤੀ ਨੇ ਆਪਣੀ ਖੁਸ਼ੀ ਅਤੇ ਗਮ ਨੂੰ ਜ਼ਾਹਰ ਕਰਨਾ ਹੋਵੇ ਤਾਂ ਉਹ ਅਲਕੋਹਲ ਦਾ ਸਹਾਰਾ ਲੈਂਦਾ ਹੈ, ਭਾਵੇਂ ਪਾਰਟੀ ਕਰਨੀ ਹੋਵੇ ਤਾਂ ਵੀ ਸ਼ਰਾਬ ਪੀ ਲੈਂਦੇ ਹਨ



ਸ਼ਰਾਬ ਦੇ ਸ਼ੌਕੀਨਾਂ ਦੀ ਪਸੰਦ ਵੀ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ, ਕੁਝ ਲੋਕਾਂ ਨੂੰ ਵ੍ਹਿਸਕੀ ਅਤੇ ਰਮ ਤਾਂ ਕੁਝ ਲੋਕਾਂ ਨੂੰ ਬੀਅਰ ਜਾਂ ਵਾਈਨ ਪੀਣਾ ਪਸੰਦ ਹੁੰਦਾ ਹੈ



ਉੱਥੇ ਹੀ ਕੁਝ ਲੋਕਾਂ ਦੇ ਮਨ ਵਿੱਚ ਇਹ ਸਵਾਲ ਰਹਿੰਦਾ ਹੈ ਕਿ ਬੀਅਰ, ਵ੍ਹਿਸਕੀ, ਰਮ, ਵੋਡਕਾ ਅਤੇ ਵਾਈਨ ਵਿਚੋਂ ਸਭ ਤੋਂ ਜ਼ਿਆਦਾ ਨਸ਼ਾ ਕਿਸ ਵਿੱਚ ਹੁੰਦਾ ਹੈ



ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵੱਖ-ਵੱਖ ਤਰ੍ਹਾਂ ਦੀ ਸ਼ਰਾਬ ਵਿੱਚ ਅਲਕੋਹਲ ਦੀ ਮਾਤਰਾ ਘੱਟ ਜਾਂ ਵੱਧ ਹੋਣ ਕਰਕੇ ਨਸ਼ੇ ਦਾ ਲੈਵਲ ਵੀ ਵੱਖਰਾ-ਵੱਖਰਾ ਹੁੰਦਾ ਹੈ



ਇੰਨਾ ਹੀ ਨਹੀਂ ਬੀਅਰ, ਵ੍ਹਿਸਕੀ, ਵੋਡਕਾ ਅਤੇ ਵਾਈਨ ਨੂੰ ਬਣਾਉਣ ਦੀ ਪ੍ਰਕਿਰਿਆ ਵੀ ਇੱਕ-ਦੂਜੇ ਤੋਂ ਅਲਗ ਹੁੰਦੀ ਹੈ। ਇਸ ਕਰਕੇ ਇਨ੍ਹਾਂ ਦੇ ਸੁਆਦ ਅਤੇ ਰੰਗ ਵਿੱਚ ਫਰਕ ਹੁੰਦਾ ਹੈ



ਸ਼ਰਾਬ ਵਿੱਚ ਪਾਏ ਜਾਣ ਵਾਲੇ ਅਲਕੋਹਲ ਦੀ ਮਾਤਰਾ ਹੀ ਉਸ ਨੂੰ ਘੱਟ ਜਾਂ ਵੱਧ ਨਸ਼ੇ ਵਾਲਾ ਬਣਾਉਣ ਦਾ ਕੰਮ ਕਰਦੀ ਹੈ। ਅੱਜ ਅਸੀਂ ਤੁਹਾਨੂੰ ਵੱਖ-ਵੱਖ ਡ੍ਰਿੰਕਸ ਬਾਰੇ ਦੱਸਾਂਗੇ।



ਰਮ ਵਿੱਚ 40 ਤੋਂ ਲੈਕੇ 70 ਫੀਸਦੀ ਤੱਕ ਅਲਕੋਹਲ ਦੀ ਮਾਤਰਾ ਹੁੰਦੀ ਹੈ। ਹਾਈ ਅਲਕੋਹਲ ਕਰਕੇ ਲੋਕ ਇਸ ਨੂੰ ਜ਼ਿਆਦਾਤਰ ਸਰਦੀਆਂ ਵਿੱਚ ਪੀਣਾ ਪਸੰਦ ਕਰਦੇ ਹਨ



ਆਲੂ ਵਿਚੋਂ ਨਿਕਲਣ ਵਾਲੇ ਸਟਾਰਚ ਨੂੰ ਫਰਮੇਂਟ ਅਤੇ ਡਿਸਟਿਲਡ ਕਰਕੇ ਵੋਡਕਾ ਬਣਾਇਆ ਜਾਂਦਾ ਹੈ। ਕੁਝ ਖਾਸ ਵੋਡਕਾ ਨੂੰ ਅਨਾਜ ਅਤੇ ਸ਼ੀਰੇ ਨਾਲ ਬਣਾਇਆ ਜਾਂਦਾ ਹੈ। ਵੋਡਕਾ ਵਿੱਚ 40 ਤੋਂ ਲੈਕੇ 60 ਫੀਸਦੀ ਤੱਕ ਅਲਕੋਹਲ ਹੁੰਦਾ ਹੈ



ਵਾਈਨ ਰੈਡ ਅਤੇ ਵ੍ਹਾਈਟ ਦੋਵੇਂ ਰੰਗਾਂ ਵਿੱਚ ਹੁੰਦੀ ਹੈ। ਇਸ ਵਿੱਚ 9 ਤੋਂ 18 ਫੀਸਦੀ ਤੱਕ ਅਲਕੋਹਲ ਹੁੰਦਾ ਹੈ



ਵ੍ਹਿਸਕੀ ਨੂੰ ਖਾਸ ਕਰਕੇ ਕਣਕ ਅਤੇ ਬਾਰਲੀ ਨੂੰ ਫਰਮੈਂਟ ਕਰਕੇ ਹੀ ਬਣਾਇਆ ਜਾਂਦਾ ਹੈ। ਮਾਰਕਿਟ ਵਿੱਚ ਮੌਜੂਦ ਵੱਖ-ਵੱਖ ਬ੍ਰਾਂਡ ਦੀ ਵ੍ਹਿਸਕੀ ਵਿੱਚ ਅਲਕੋਹਲ ਦੀ ਮਾਤਰਾ 30 ਤੋਂ ਲੈਕੇ 65 ਫੀਸਦੀ ਤੱਕ ਹੁੰਦੀ ਹੈ



ਬੀਅਰ ਵਿੱਚ ਅਲਕੋਹਲ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਨੂੰ ਬਣਾਉਣ ਲਈ ਖਾਸ ਤੌਰ 'ਤੇ ਫਲਾਂ ਦੇ ਰਸ ਦੀ ਵਰਤੋਂ ਕੀਤੀ ਜਾਂਦੀ ਹੈ। ਵੱਖ-ਵੱਖ ਬ੍ਰਾਂਡ ਦੀ ਬੀਅਰ ਵਿੱਚ 4-6 ਫੀਸਦੀ ਅਲਕੋਹਲ ਹੁੰਦਾ ਹੈ।



ਸ਼ਰਾਬ ਪੀਣਾ ਸਿਹਤ ਦੇ ਲਈ ਨੁਕਸਾਨਦਾਇਕ ਹੁੰਦਾ ਹੈ ਪਰ ਫਿਰ ਵੀ ਲੋਕ ਇਸ ਦਾ ਬਹੁਤ ਜ਼ਿਆਦਾ ਸੇਵਨ ਕਰਦੇ ਹਨ