ਕੀ ਹਨ ਸ਼ਿਲਾਜੀਤ ਦੇ ਫਾਇਦੇ ਅਤੇ ਨੁਕਸਾਨ, ਜਾਣ ਲਓ

ਸ਼ਿਲਾਜੀਤ ਆਯੂਰਵੈਦਿਕ ਔਸ਼ਧੀਆਂ ਵਿਚੋਂ ਇੱਕ ਹੈ, ਜ਼ਿਆਦਾਤਰ ਲੋਕ ਇਸ ਨੂੰ ਪੁਰਸ਼ਾਂ ਦੀ ਤਾਕਤ ਨੂੰ ਵਧਾਉਣ ਵਾਲੀ ਪ੍ਰਭਾਵਸ਼ਾਲੀ ਔਸ਼ਧੀ ਮੰਨਦੇ ਹਨ, ਆਓ ਜਾਣਦੇ ਹਾਂ ਇਸ ਦੇ ਲਾਭ

ਸ਼ਿਲਾਜੀਤ ਵਿੱਚ ਕਈ ਅਜਿਹੇ ਪੋਸ਼ਕ ਤੱਤ ਹੁੰਦੇ ਹਨ, ਜੋ ਕਿ ਸਰੀਰ ਨੂੰ ਮਜਬੂਤ ਬਣਾਉਂਦੇ ਹਨ, ਪ੍ਰਜਨਨ ਸਮਰੱਥਾ ਵਿੱਚ ਸੁਧਾਰ ਕਰਦੇ ਹਨ ਅਤੇ ਕੈਂਸਰ ਨਾਲ ਲੜਨ ਦੀ ਸ਼ਕਤੀ ਦੇ ਸਕਦੇ ਹਨ

ਹਾਲਾਂਕਿ ਫਾਇਦੇ ਦੇ ਨਾਲ-ਨਾਲ ਨੁਕਸਾਨ ਵੀ ਹਨ, ਇਹ ਕਈ ਲੋਕਾਂ ਦੇ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ, ਆਓ ਜਾਣਦੇ ਹਾਂ ਇਸ ਦੇ ਫਾਇਦੇ ਅਤੇ ਨੁਕਸਾਨ

Published by: ਏਬੀਪੀ ਸਾਂਝਾ

ਸਹੀ ਮਾਤਰਾ ਵਿੱਚ ਸ਼ਿਲਾਜੀਤ ਦਾ ਸੇਵਨ ਕਰਨ ਨਾਲ ਮਰਦਾਂ ਦੀ ਤਾਕਤ ਵੱਧ ਸਕਦੀ ਹੈ, ਉਨ੍ਹਾਂ ਦੇ ਸਰੀਰ ਵਿੱਚ ਟੇਸਟੋਸਟੇਰੋਨ ਦਾ ਲੈਵਲ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਸ਼ਿਲਾਜੀਤ ਵਿੱਚ ਸ਼ਕਤੀਸ਼ਾਲੀ ਸੋਜ ਰੋਧੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਇਹ ਲੰਬੀ ਉਮਰ ਦੇ ਲਈ ਜ਼ਰੂਰੀ ਮੰਨੇ ਗਏ ਹਨ, ਇਸ ਨੂੰ ਖਾਣ ਨਾਲ ਤਣਾਅ ਘੱਟ ਹੁੰਦਾ ਹੈ

Published by: ਏਬੀਪੀ ਸਾਂਝਾ

ਸ਼ਿਲਾਜੀਤ ਇਮਿਊਨੀਟੀ ਸਿਸਟਮ ਨੂੰ ਮਜਬੂਤ ਕਰਦਾ ਹੈ, ਇਸ ਦੇ ਨਾਲ ਹੀ ਕਈ ਸੰਕਰਮਿਤ ਬਿਮਾਰੀਆਂ ਨੂੰ ਫੈਲਣ ਤੋਂ ਰੋਕਦਾ ਹੈ



ਸ਼ਿਲਾਜੀਤ ਨਾਲ ਹੱਡੀਆਂ ਮਜਬੂਤ ਹੋ ਸਕਦੀਆਂ ਹਨ, ਇਸ ਵਿੱਚ ਮੌਜੂਦ ਫੌਲਿਕ ਐਸਿਡ ਦਿਮਾਗ ਦੀ ਸੋਜ ਨੂੰ ਘੱਟ ਕਰਨ ਵਿੱਚ ਮਦਦਗਾਰ ਮੰਨੀ ਗਈ ਹੈ



ਸ਼ਿਲਾਜੀਤ ਸਰੀਰ ਵਿੱਚ ਆਇਰਨ ਦੇ ਪੱਧਰ ਨੂੰ ਵਧਾ ਸਕਦਾ ਹੈ, ਜਿਨ੍ਹਾਂ ਲੋਕਾਂ ਨੂੰ ਐਨੀਮੀਆ ਹੈ, ਉਨ੍ਹਾਂ ਦੇ ਲਈ ਇਹ ਫਾਇਦੇਮੰਦ ਸਾਬਿਤ ਹੋ ਸਕਦਾ ਹੈ



ਸ਼ਿਲਾਜੀਤ ਦਾ ਸੇਵਨ ਕਰਨ ਨਾਲ ਕਦੇ-ਕਦੇ ਗਲੇ ਵਿੱਚ ਖਰਾਸ਼, ਸਿਰਦਰਦ ਅਤੇ ਚੱਕਰ ਆਉਣ ਦੀ ਸਮੱਸਿਆ ਹੋ ਸਕਦੀ ਹੈ, ਸ਼ਿਲਾਜੀਤ ਖਾਣ ਨਾਲ ਐਲਰਜੀ ਵਰਗੀ ਪਰੇਸ਼ਾਨੀ ਹੋ ਸਕਦੀ ਹੈ