ਕੜੀ ਪੱਤਾ ਨਾ ਸਿਰਫ਼ ਖਾਣੇ ਦਾ ਸੁਆਦ ਵਧਾਉਂਦਾ ਹੈ, ਸਗੋਂ ਸਿਹਤ ਲਈ ਵੀ ਕਈ ਤਰ੍ਹਾਂ ਦੇ ਫਾਇਦੇ ਦਿੰਦਾ ਹੈ।



ਇਸਦਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ, ਲਿਵਰ ਦੀ ਸਫਾਈ ਹੁੰਦੀ ਹੈ, ਖੂਨ ਸਾਫ਼ ਰਹਿੰਦਾ ਹੈ ਅਤੇ ਹਾਜਮਾ ਵਧੀਆ ਰਹਿੰਦਾ ਹੈ। ਇਹ ਵਾਲਾਂ ਅਤੇ ਚਮੜੀ ਲਈ ਵੀ ਲਾਭਦਾਇਕ ਹੈ।

ਕੜੀ ਪੱਤੇ ਦਾ ਪਾਣੀ ਮੈਟਾਬੋਲਿਜ਼ਮ ਵਧਾਉਂਦਾ ਹੈ ਅਤੇ ਚਰਬੀ ਘਟਾਉਣ ਵਿੱਚ ਮਦਦ ਕਰਦਾ ਹੈ।

ਕੜੀ ਪੱਤੇ ਦਾ ਪਾਣੀ ਲਿਵਰ ਨੂੰ ਸਾਫ਼ ਕਰਦਾ ਹੈ ਅਤੇ ਇਸਦੀ ਕਾਰਗੁਜ਼ਾਰੀ ਨੂੰ ਵਧੀਆ ਬਣਾਉਂਦਾ ਹੈ।

ਕੜੀ ਪੱਤਾ ਐਂਟੀਓਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਖੂਨ 'ਚੋਂ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦੇ ਹਨ

ਕੜੀ ਪੱਤੇ ਦਾ ਪਾਣੀ ਖੂਨ ਵਿਚ ਸ਼ੂਗਰ ਦੀ ਮਾਤਰਾ ਨੂੰ ਕਾਬੂ ਵਿਚ ਰੱਖਣ ਵਿੱਚ ਮਦਦ ਕਰਦਾ ਹੈ।

ਇਹ ਡਾਇਬਟੀਜ਼ ਮਰੀਜ਼ਾਂ ਲਈ ਫਾਇਦੈਮੰਦ ਹੁੰਦਾ ਹੈ।



ਕੜੀ ਪੱਤੇ ਦਾ ਪਾਣੀ ਵਾਲਾਂ ਦੀ ਜੜਾਂ ਨੂੰ ਮਜ਼ਬੂਤ ਕਰਦਾ ਹੈ, ਝੜਣ ਨੂੰ ਰੋਕਦਾ ਹੈ ਅਤੇ ਵਾਲਾਂ ਨੂੰ ਘਣਾ ਤੇ ਚਮਕਦਾਰ ਬਣਾਉਂਦਾ ਹੈ।

ਕੜੀ ਪੱਤੇ ਦਾ ਪਾਣੀ ਗੈਸ, ਅਜੀਰਨ ਤੇ ਅਮਲ ਪੀੜਾ ਤੋਂ ਰਾਹਤ ਦਿੰਦਾ ਹੈ ਅਤੇ ਹਾਜ਼ਮੇ ਨੂੰ ਸੁਧਾਰ ਕੇ ਭੁੱਖ ਵਧਾਉਂਦਾ ਹੈ।

ਕੜੀ ਪੱਤੇ ਦਾ ਪਾਣੀ ਚਮੜੀ ਨੂੰ ਸਾਫ਼ ਕਰਦਾ ਹੈ, ਮੁਹਾਂਸੇ ਘਟਾਉਂਦਾ ਹੈ ਅਤੇ ਚਮਕਦਾਰ ਚਿਹਰਾ ਬਣਾਉਂਦਾ ਹੈ।

ਕੜੀ ਪੱਤੇ ਦਾ ਪਾਣੀ ਬਣਾਉਣ ਲਈ 10-15 ਤਾਜ਼ੇ ਕੜੀ ਪੱਤੇ ਲੈ ਲਵੋ।ਇਨ੍ਹਾਂ ਨੂੰ 1 ਤੋਂ 1.5 ਗਲਾਸ ਪਾਣੀ ਵਿੱਚ 5-7 ਮਿੰਟ ਲਈ ਉਬਾਲੋ।

ਫਿਰ ਪਾਣੀ ਨੂੰ ਛਾਣ ਲਵੋ। ਚਾਹੋ ਤਾਂ ਇਸ ਵਿੱਚ ਨਿੰਬੂ ਜਾਂ ਸ਼ਹਿਦ ਮਿਲਾ ਕੇ ਸਵੇਰੇ ਖਾਲੀ ਪੇਟ ਪੀ ਸਕਦੇ ਹੋ।