ਸਵੇਰੇ ਦੇ ਨਾਸ਼ਤੇ ਲਈ ਅੰਡਾ ਇਕ ਵਧੀਆ ਵਿਕਲਪ ਹੈ ਕਿਉਂਕਿ ਇਹ ਤੁਰੰਤ ਬਣ ਜਾਂਦਾ ਹੈ ਅਤੇ ਸਿਹਤਮੰਦ ਵੀ ਹੁੰਦਾ ਹੈ।



ਉਬਲਾ ਹੋਇਆ ਅੰਡਾ, ਆਮਲੈਟ ਜਾਂ ਹਾਫ ਫਰਾਈ ਵਰਗੀਆਂ ਵੱਖ-ਵੱਖ ਡਿਸ਼ਾਂ ਨਾਸ਼ਤੇ ਵਿੱਚ ਆਸਾਨੀ ਨਾਲ ਬਣਾਈਆਂ ਜਾਂਦੀਆਂ ਹਨ।

ਅੰਡਾ ਪ੍ਰੋਟੀਨ ਦੇ ਨਾਲ-ਨਾਲ ਕੈਲਸ਼ੀਅਮ, ਫੋਲਿਕ ਐਸਿਡ, ਐਮੀਨੋ ਐਸਿਡ ਅਤੇ ਫਾਸਫੋਰਸ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਸਿਹਤ ਲਈ ਲਾਭਦਾਇਕ ਹਨ। ਪਰ ਕੁੱਝ ਲੋਕਾਂ ਲਈ ਅੰਡੇ ਦਾ ਸੇਵਨ ਫਾਇਦੇ ਦੀ ਥਾਂ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ।

ਜਿਨ੍ਹਾਂ ਲੋਕਾਂ ਨੂੰ ਕੋਲੈਸਟ੍ਰੋਲ ਦੀ ਸਮੱਸਿਆ ਹੈ, ਉਨ੍ਹਾਂ ਨੂੰ ਖਾਸ ਤੌਰ 'ਤੇ ਅੰਡੇ ਦੇ ਪੀਲੇ ਭਾਗ, ਯਾਨੀ ਜਰਦੀ, ਤੋਂ ਪਰਹੇਜ਼ ਕਰਨਾ ਚਾਹੀਦਾ ਹੈ।



ਅੰਡੇ ਦੀ ਜਰਦੀ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਅਤੇ ਜੇ ਇਸਦਾ ਵੱਧ ਮਾਤਰਾ ਵਿੱਚ ਸੇਵਨ ਕੀਤਾ ਜਾਵੇ ਤਾਂ ਇਹ ਖੂਨ 'ਚ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਾ ਸਕਦੀ ਹੈ।

ਜੇਕਰ ਤੁਹਾਨੂੰ ਕਿਡਨੀ ਨਾਲ ਸੰਬੰਧਿਤ ਕੋਈ ਸਮੱਸਿਆ ਹੈ ਤਾਂ ਤੁਹਾਨੂੰ ਅੰਡੇ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ਜਾਂ ਫਿਰ ਡਾਕਟਰ ਦੀ ਸਲਾਹ ਲੈ ਕੇ ਹੀ ਸੀਮਿਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ।

ਅੰਡਾ ਉੱਚ ਪ੍ਰੋਟੀਨ ਅਤੇ ਫਾਸਫੋਰਸ ਨਾਲ ਭਰਪੂਰ ਹੁੰਦਾ ਹੈ, ਜੋ ਕਿਡਨੀ ਉੱਤੇ ਵੱਧ ਦਬਾਅ ਪਾ ਸਕਦਾ ਹੈ ਅਤੇ ਇਸਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰ ਸਕਦਾ ਹੈ।



ਜੇਕਰ ਤੁਸੀਂ ਪਹਿਲਾਂ ਤੋਂ ਹੀ ਪਾਚਣ ਸੰਬੰਧੀ ਸਮੱਸਿਆਵਾਂ ਨਾਲ ਪੀੜਤ ਹੋ, ਤਾਂ ਤੁਹਾਨੂੰ ਅੰਡੇ ਦਾ ਸੇਵਨ ਭੁੱਲਕੇ ਵੀ ਨਹੀਂ ਕਰਨਾ ਚਾਹੀਦਾ।

ਅੰਡਾ ਭਾਰੀ ਹੁੰਦਾ ਹੈ ਅਤੇ ਇਸਨੂੰ ਪਚਣ ਵਿੱਚ ਸਮਾਂ ਲੱਗਦਾ ਹੈ। ਇਹ ਅਜਿਹੇ ਲੋਕਾਂ ਦੀ ਪੇਟ ਸੰਬੰਧੀ ਸਮੱਸਿਆਵਾਂ ਨੂੰ ਹੋਰ ਵਧਾ ਸਕਦਾ ਹੈ।

ਕਈ ਲੋਕਾਂ ਨੂੰ ਅੰਡਾ ਖਾਣ ਨਾਲ ਐਲਰਜੀ ਹੋ ਜਾਂਦੀ ਹੈ, ਪਰ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ, ਜਿਸ ਕਾਰਨ ਉਹ ਅਣਜਾਣੇ ਵਿੱਚ ਅੰਡੇ ਦਾ ਸੇਵਨ ਕਰ ਲੈਂਦੇ ਹਨ। ਅਜਿਹੀ ਗਲਤੀ ਨਾ ਕਰੋ।

ਜੇਕਰ ਅੰਡਾ ਖਾਣ ਤੋਂ ਬਾਅਦ ਤੁਹਾਨੂੰ ਨਿਯਮਤ ਤੌਰ 'ਤੇ ਉਲਟੀ, ਮਤਲੀ ਜਾਂ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋਣ ਲੱਗਣ, ਤਾਂ ਤੁਰੰਤ ਅੰਡੇ ਦਾ ਸੇਵਨ ਬੰਦ ਕਰੋ