ਕਰੇਲੇ ਖਾਣ 'ਚ ਭਾਵੇ ਕੜਵੇ ਲੱਗਦੇ ਹਨ ਪਰ ਇਹ ਸਿਹਤ ਲਈ ਬਹੁਤ ਹੀ ਲਾਭਦਾਈਕ ਹੁੰਦੇ ਹਨ।



ਇਹ ਡਾਇਬੀਟੀਜ਼ ਮਰੀਜ਼ਾਂ ਲਈ ਦਵਾਈ ਦਾ ਕੰਮ ਕਰਦੇ ਹਨ।



ਕਰੇਲੇ ਵਿੱਚ ਵਿਟਾਮਿਨ-ਏ, ਬੀ ਅਤੇ ਕੈਰੋਟੀਨ, ਐਂਟੀ ਆਕਸੀਡੈਂਟ, ਬੀਟਾ ਕੈਰੋਟੀਨ, ਆਇਰਨ, ਜ਼ਿੰਕ, ਮੈਗਨੀਸ਼ੀਅਮ ਵਰਗੇ ਖਣਿਜ ਤੱਤ ਪਾਏ ਜਾਂਦੇ ਹਨ।



ਕਰੇਲੇ ਨੂੰ ਸਬਜੀ, ਅਚਾਰ, ਸਲਾਦ, ਜੂਸ ਆਦਿ ਦੇ ਰੂਪ 'ਚ ਵੀ ਖਾਧਾ ਜਾ ਸਕਦਾ ਹੈ।



ਕਰੇਲੇ ਸਕਿਨ ਦੇ ਰੋਗਾਂ ਲਈ ਵੀ ਕਾਫੀ ਫਾਇਦੇਮੰਦ ਹੁੰਦੇ ਹਨ।



ਕਰੇਲਿਆਂ ਨੂੰ ਪੀਸ ਕੇ ਉਸ ਦਾ ਲੇਪ ਫੋੜੇ-ਮੁਹਾਸੇ ਅਤੇ ਦਾਦ-ਖੁਜਲੀ ਆਦਿ 'ਤੇ ਲਗਾਉਣਾ ਲਾਭਕਾਰੀ ਹੁੰਦਾ ਹੈ।



ਡਾਇਬਟੀਜ਼ ਦੇ ਮਰੀਜ਼ਾਂ ਲਈ ਵੀ ਕਰੇਲੇ ਬੇਹੱਦ ਲਾਹੇਵੰਦ ਮੰਨੇ ਜਾਂਦੇ ਹਨ।



ਕਰੇਲੇ ਦੇ ਗੁੱਦੇ ਨੂੰ ਅੱਧਾ ਘੰਟਾ ਪਾਣੀ 'ਚ ਪਾ ਕੇ ਉਬਾਲੋ।



ਇਸ ਪਾਣੀ 'ਚ ਪੈਰ ਡੁਬੋ ਕੇ ਬੈਠਣ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।



ਜਿਹੜੇ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ, ਉਨ੍ਹਾਂ ਨੂੰ ਕਰੇਲੇ ਖਾਣੇ ਚਾਹੀਦੇ ਹਨ। ਕਰੇਲਾ ਪਾਚਣ ਸ਼ਕਤੀ ਨੂੰ ਵਧਾਉਂਦਾ ਹੈ, ਜਿਸ ਕਰਕੇ ਭੁੱਖ ਵੱਧਦੀ ਹੈ।