ਖੀਰੇ ਨੂੰ ਸਲਾਦ ਦੇ ਤੌਰ ਉੱਤੇ ਖਾਣ ਤੋਂ ਇਲਾਵਾ ਰਾਇਤੇ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ। ਖੀਰੇ ਵਿੱਚ ਵਿਟਾਮਿਨ ਸੀ, ਵਿਟਾਮਿਨ ਕੇ, ਕਾਪਰ, ਮੈਗਨੀਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਸਿਲੀਕਾਨ ਅਤੇ ਫਾਈਬਰ ਵਰਗੇ ਕਈ ਜ਼ਰੂਰੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਖੀਰਾ ਡੀਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ ਡੀਟੌਕਸਫਾਈ ਕਰਦਾ ਹੈ ਅਤੇ ਗੁਰਦਿਆਂ ਨੂੰ ਸਿਹਤਮੰਦ ਰੱਖਦਾ ਹੈ ਖੀਰੇ 'ਚ ਪਾਏ ਜਾਣ ਵਾਲੇ ਘੁਲਣਸ਼ੀਲ ਫਾਈਬਰ ਕਾਰਨ ਇਹ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਖੀਰੇ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੁੰਦੇ ਹਨ। ਨਿਯਮਿਤ ਤੌਰ 'ਤੇ ਖੀਰੇ ਦਾ ਸੇਵਨ ਕਰਨ ਨਾਲ ਤੁਸੀਂ ਤਣਾਅ ਤੋਂ ਵੀ ਦੂਰ ਰਹੋਗੇ। ਖੀਰਾ ਭਾਰ ਨੂੰ ਕੰਟਰੋਲ ਕਰਦਾ ਹੈ ਅਤੇ ਮੋਟਾਪੇ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਧਿਆਨ ਰੱਖੋ ਕਿ ਰਾਤ ਨੂੰ ਆਪਣੀ ਡਾਈਟ 'ਚ ਕਦੇ ਵੀ ਖੀਰੇ ਨੂੰ ਸ਼ਾਮਲ ਨਾ ਕਰੋ। ਨਹੀਂ ਤਾਂ ਇਹ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ।