ਕਲੌਂਜੀ ’ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਓਮੇਗਾ ਫੈਟੀ ਐਸਿਡ ਅਤੇ ਐਂਟੀ ਹਿਸਟਾਮਾਈਨ ਵਰਗੇ ਜ਼ਰੂਰੀ ਗੁਣ ਪਾਏ ਜਾਂਦੇ ਹਨ। ਇਹ ਸਾਰੇ ਗੁਣ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਦੇ ਹਨ। ਇਸ ’ਚ ਐਂਟੀ ਬੈਕਟੀਰਿਅਲ, ਐਂਟੀ ਇੰਫਲੇਮੇਟਰੀ ਅਤੇ ਐਂਟੀ ਫੰਗਲ ਪ੍ਰਾਪਰਟੀਜ ਵੀ ਹੁੰਦੀਆਂ ਹਨ। ਸਕਿਨ ਅਤੇ ਵਾਲਾਂ ’ਚ ਕਲੌਂਜੀ ਨੂੰ ਪੀਸ ਕੇ ਲਗਾਉਣ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਵਾਲ ਝੜਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਿਰ ’ਤੇ 20 ਮਿੰਟ ਤੱਕ ਨਿੰਬੂ ਦੇ ਰਸ ਨਾਲ ਮਾਲਿਸ਼ ਕਰੋ ਅਤੇ ਚੰਗੇ ਸ਼ੈਂਪੂ ਨਾਲ ਵਾਲ ਧੋ ਲਓ। ਗਿੱਲੇ ਵਾਲਾਂ ’ਚ ਕਲੌਂਜੀ ਦਾ ਤੇਲ ਲਗਾਓ ਅਤੇ ਵਾਲ ਸੁੱਕਣ ਦਿਓ। ਲਗਾਤਾਰ 15 ਦਿਨਾਂ ਤੱਕ ਅਜਿਹਾ ਕਰਨ ਨਾਲ ਵਾਲ ਝੜਨ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ। ਸ਼ੂਗਰ ਤੇ ਯੂਰੀਕ ਐਸਿਡ ਦੀ ਸਮੱਸਿਆ ਹੋਣ ’ਤੇ ਕਲੌਂਜੀ ਦੀ ਇਕ ਚੁਟਕੀ ਸਵੇਰੇ ਸ਼ਾਮ ਪਾਣੀ ਨਾਲ ਲਓ। ਇਸ ਨਾਲ ਸ਼ੂਗਰ ਕੰਟਰੋਲ ਰਹੇਗਾ ਅਤੇ ਯੂਰਿਕ ਐਸਿਡ ਵੀ ਠੀਕ ਹੋ ਜਾਵੇਗਾ। ਜਿਨ੍ਹਾਂ ਲੋਕਾਂ ਨੂੰ ਪੇਟ ਦੀ ਗੈਸ, ਕਬਜ਼ ਅਤੇ ਬਦਹਜ਼ਮੀ ਦੀ ਸਮੱਸਿਆ ਰਹਿੰਦੀ ਹੈ, ਨੂੰ ਕਲੌਂਜੀ ਦੀ ਵਰਤੋਂ ਕਰਨੀ ਚਾਹੀਦੀ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਚੁਟਕੀ ਕਲੌਂਜੀ ਸਾਦੇ ਪਾਣੀ ਨਾਲ ਲੈਣ। ਲਗਾਤਾਰ ਕੁਝ ਦਿਨ ਅਜਿਹਾ ਕਰਨ ਨਾਲ ਇਹ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਵੇਗੀ। ਜਿਨ੍ਹਾਂ ਲੋਕਾਂ ਨੂੰ ਭੁੱਖ ਨਹੀਂ ਲੱਗਦੀ, ਉਨ੍ਹਾਂ ਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਚੁਟਕੀ ਕਲੌਂਜੀ ਨੂੰ ਸਾਦੇ ਪਾਣੀ ਨਾਲ ਲੈਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ। ਅੱਧਾ ਚਮਚ ਕਲੌਂਜੀ ਦੇ ਤੇਲ ’ਚ ਇਕ ਚਮਚ ਜੈਤੂਨ ਦਾ ਤੇਲ ਮਿਲਾ ਕੇ ਚਿਹਰੇ ’ਤੇ ਲਗਾਓ। 20 ਮਿੰਟ ਬਾਅਦ ਚਿਹਰਾ ਧੋ ਲਓ। ਹਫਤੇ ’ਚ 2-3 ਵਾਰ ਅਜਿਹਾ ਕਰਨ ’ਤੇ ਚਿਹਰੇ ਦੀ ਚਮਕ ਵਧ ਜਾਂਦੀ ਹੈ।