ਪਪੀਤਾ ਖਾਣ ਦੇ ਸਰੀਰ ਨੂੰ ਅਨੇਕਾਂ ਫਾਇਦੇ ਮਿਲਦੇ ਹਨ।

ਇਹ ਪਾਚਨ ਨੰ ਸੁਧਾਰਨ, ਵਜ਼ਨ ਘਟਾਉਣ, ਇਮਊਨਿਟੀ ਵਧਾਉਣ ਅਤੇ ਕਬਜ਼ ਤੋਂ ਰਾਹਤ ਦਿਵਾਉਣ 'ਚ ਫਾਇਦੇਮੰਦ ਹੈ। ਇਸ 'ਚ ਵਿਟਾਮਿਨ ਏ, ਵਿਟਾਮਿਨ ਸੀ, ਪਪੇਨ ਐਂਜਾਈਮ ਅਤੇ ਐਂਟਾਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦਾ ਹਨ।

ਪਪੀਤਾ ਖਾਣ ਨਾਲ ਸਰੀਰ ਦੀ ਪਾਚਨ ਕਿਰਿਆ ਸੁਧਰਦੀ ਹੈ। ਇਸ 'ਚ ਮੌਜੂਦ ਪਪੇਨ ਐਂਜਾਈਮ ਅਤੇ ਫਾਈਬਰ ਗੈਸ-ਅਪਚ ਤੋਂ ਰਾਹਤ ਦਿਵਾਉਂਦੇ ਹਨ।

ਪਪੀਤੇ 'ਚ ਕੈਲੋਰੀ ਘੱਟ ਮਾਤਰਾ 'ਚ ਹੁੰਦੀ ਹੈ। ਇਹ ਪੇਟ ਨੂੰ ਲੰਮੇ ਸਮੇਂ ਤੱਕ ਭਰਿਆ ਰੱਖਦਾ ਹੈ। ਇਹ ਭੁੱਖ ਨੂੰ ਕੰਟਰੋਲ ਕਰਦਾ ਹੈ। ਸਵੇਰੇ ਖਾਲੀ ਪੇਟ ਪਪੀਤਾ ਖਾਣ ਨਾਲ ਵਜ਼ਨ ਕੰਟਰੋਲ ਹੁੰਦਾ ਹੈ।

ਸਰਦੀਆਂ 'ਚ ਕਬਜ਼ ਦੀ ਸਮੱਸਿਆ ਹੋਣਾ ਆਮ ਹੈ। ਪਪੀਤਾ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਇਸ 'ਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਅੰਤੜੀਆਂ ਦੀ ਚੰਗੀ ਤਰ੍ਹਾਂ ਸਫਾਈ ਕਰਦੇ ਹਨ।

ਇਸ 'ਚ ਬੀਟਾ ਕੈਰੋਟੀਨ ਅਤੇ ਵਿਟਾਮਿਨ ਏ ਅੱਖਾਂ ਦੀ ਰੌਸ਼ਨੀ ਵਧਾਉਂਦੇ ਹਨ। ਇਹ ਮੋਤੀਆਬਿੰਦ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।

ਪਪੀਤਾ ਖਾਣ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਇਹ ਇਮਊਨਿਟੀ ਨੂੰ ਮਜ਼ਬੂਤ ਕਰਦਾ ਹੈ। ਇਸ 'ਚ ਲਾਈਕੋਪਿਨ ਅਤੇ ਫਾਈਬਰ ਦਿਲ ਦੀ ਸਿਹਤ ਨੂੰ ਤੰਦਰੁਸਤ ਰੱਖਦੇ ਹਨ।

ਡੇਂਗੂ ਹੋਣ 'ਤੇ ਪਪੀਤੇ ਦੇ ਪੱਤਿਆਂ ਦਾ ਰਸ ਪੀਣ ਨਾਲ ਸਰੀਰ 'ਚ ਪਲੇਟਲੈਟਸ (ਸੈਲ) ਵੱਧਦੇ ਹਨ।

ਪਪੀਤੇ ਦੇ ਬੀਜ ਲਿਵਰ ਅਤੇ ਪਾਚਨ ਨੂੰ ਡਿਟੌਕਸ ਕਰਦੇ ਹਨ।

ਪਪੀਤੇ ਨੂੰ ਸਕਿਨ 'ਤੇ ਲਗਾਉਣ ਨਾਲ ਗੰਦੀ ਸਕਿਨ ਉਤਰਦੀ ਹੈ ਅਤੇ ਸਕਿਨ ਹੋਰ ਵੀ ਮੁਲਾਇਮ ਹੁੰਦੀ ਹੈ।