ਕ੍ਰਿਸਪੀ ਪਿਆਜ਼ ਕਚੌਰੀ ਇੱਕ ਸੁਆਦਲੀ ਤੇ ਮਸ਼ਹੂਰ ਸਨੈਕ ਹੈ, ਜਿਸਨੂੰ ਤੁਸੀਂ ਆਸਾਨੀ ਨਾਲ ਘਰ ‘ਚ ਵੀ ਤਿਆਰ ਕਰ ਸਕਦੇ ਹੋ। ਇਸ ਦੀ ਖਾਸੀਅਤ ਹੈ ਇਸ ਦਾ ਕਰਾਰਾ ਬਾਹਰਲਾ ਪਰਤ ਅਤੇ ਅੰਦਰੋਂ ਮਸਾਲੇਦਾਰ ਪਿਆਜ਼ ਦੀ ਸਟਫਿੰਕ ਭਰੋ।

ਚਾਹ ਨਾਲ ਖਾਣ ਲਈ ਇਹ ਬਿਹਤਰੀਨ ਵਿਕਲਪ ਹੈ। ਸਹੀ ਸਮੱਗਰੀ ਅਤੇ ਤਰੀਕੇ ਨਾਲ ਬਣਾਈ ਕਚੌਰੀ ਨਾ ਸਿਰਫ਼ ਸਵਾਦਿਸ਼ਟ ਹੁੰਦੀ ਹੈ, ਸਗੋਂ ਬਿਲਕੁਲ ਹਲਵਾਈ ਵਾਲੇ ਸਟਾਈਲ ਦੀ ਵੀ ਲੱਗਦੀ ਹੈ।

ਸਮੱਗਰੀ (ਆਊਟਰ ਲੇਅਰ ਲਈ): 2 ਕੱਪ ਮੈਦਾ, 4-5 ਚਮਚ ਘਿਓ/ਤੇਲ (ਮੋਇਨ ਲਈ), ਨਮਕ ਸਵਾਦ ਅਨੁਸਾਰ, ਪਾਣੀ (ਗੁੰਨ੍ਹਣ ਲਈ)

ਭਰਾਈ ਲਈ: 4-5 ਵੱਡੇ ਪਿਆਜ਼ (ਬਾਰੀਕ ਕੱਟੇ), 2-3 ਚਮਚ ਬੇਸਨ, 1 ਚਮਚ ਜੀਰਾ, 1 ਚਮਚ ਧਨੀਆ ਪਾਊਡਰ, 1 ਚਮਚ ਲਾਲ ਮਿਰਚ ਪਾਊਡਰ, 1/2 ਚਮਚ ਅਮਚੂਰ, 1/2 ਚਮਚ ਗਰਮ ਮਸਾਲਾ, ਹਿੰਗ, ਕਲੌਂਜੀ, 2-3 ਹਰੀਆਂ ਮਿਰਚਾਂ, ਅਦਰਕ ਕੁੱਟਿਆ, ਤੇਲ (ਭੁੰਨਣ ਲਈ), ਨਮਕ ਸਵਾਦ ਅਨੁਸਾਰ

ਆਟਾ ਤਿਆਰ ਕਰੋ: ਮੈਦੇ ਵਿੱਚ ਨਮਕ ਅਤੇ 4-5 ਚਮਚ ਘਿਓ/ਤੇਲ ਮਿਲਾ ਕੇ ਚੰਗੀ ਤਰ੍ਹਾਂ ਮਲੋ ਜਦੋਂ ਤੱਕ ਮੁੱਠੀ ਵਿੱਚ ਦੱਬਣ ਤੇ ਗੁੰਨ ਜਾਵੇ, ਫਿਰ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਸਖ਼ਤ ਆਟਾ ਗੁੰਨ੍ਹੋ ਅਤੇ 20-30 ਮਿੰਟ ਢੱਕ ਕੇ ਰੱਖੋ।

ਪਿਆਜ਼ ਤਿਆਰ ਕਰੋ: ਪਿਆਜ਼ ਨੂੰ ਬਾਰੀਕ ਕੱਟ ਲਓ ਅਤੇ ਜੇਕਰ ਪਾਣੀ ਜ਼ਿਆਦਾ ਹੋਵੇ ਤਾਂ ਹਲਕਾ ਨਿਚੋੜ ਲਓ।

ਭਰਾਈ ਬਣਾਓ: ਕੜਾਹੀ 'ਚ 2 ਚਮਚ ਤੇਲ ਗਰਮ ਕਰੋ, ਹਿੰਗ, ਜੀਰਾ, ਕਲੌਂਜੀ ਪਾਓ, ਫਿਰ ਅਦਰਕ-ਮਿਰਚ ਅਤੇ ਪਿਆਜ਼ ਪਾ ਕੇ ਨਰਮ ਹੋਣ ਤੱਕ ਭੁੰਨੋ।

ਮਸਾਲੇ ਮਿਲਾਓ: ਲਾਲ ਮਿਰਚ, ਧਨੀਆ ਪਾਊਡਰ, ਅਮਚੂਰ, ਗਰਮ ਮਸਾਲਾ ਅਤੇ ਨਮਕ ਪਾ ਕੇ ਮਿਕਸ ਕਰੋ।

ਬੇਸਨ ਮਿਲਾਓ: 2-3 ਚਮਚ ਬੇਸਨ ਪਾ ਕੇ ਭੁੰਨੋ ਤਾਂ ਜੋ ਭਰਾਈ ਸੁੱਕੀ, ਠੰਡੀ ਹੋਣ ਤੱਕ ਰੱਖੋ।

ਆਟੇ ਦੀਆਂ ਛੋਟੀਆਂ ਲੋਈਆਂ ਬਣਾਓ, ਲੋਈ ਵਿੱਚ ਤਿਆਰ ਕੀਤੀ ਸਟਫਿੰਗ ਭਰ ਕੇ ਹੌਲੀ-ਹੌਲੀ ਬੰਦ ਕਰੋ

ਕਚੌਰੀ ਨੂੰ ਹਲਕਾ ਚਪਟਾ ਕਰੋ, ਬਹੁਤ ਪਤਲੀ ਨਾ ਬਣਾਓ। ਹੌਲੀ ਆਚ ‘ਤੇ ਤੇਲ ਗਰਮ ਕਰਕੇ ਤਲੋ।

ਸੁਨਹਿਰੀ ਅਤੇ ਕਰਾਰੀਆਂ ਹੋਣ ‘ਤੇ ਕੱਢ ਲਵੋ ਅਤੇ ਚਟਨੀ ਨਾਲ ਪਰੋਸੋੋ

ਟਿਸ਼ੂ ਪੇਪਰ ਤੇ ਕੱਢ ਕੇ ਗਰਮਾ-ਗਰਮ ਹਰੀ ਚਟਣੀ, ਖਟ਼ੀ-ਮਿੱਠੀ ਚਟਣੀ ਜਾਂ ਚਾਹ ਨਾਲ ਸਰਵ ਕਰੋ – ਕ੍ਰਿਸਪੀ ਬਣਾਉਣ ਲਈ ਹਮੇਸ਼ਾ ਮੀਡੀਅਮ ਫਲੇਮ ਤੇ ਤਲੋ!