ਖਾਣ ਵਿਚ ਸੁਆਦਲਾ ਹੋਣ ਦੇ ਨਾਲ-ਨਾਲ ਜਾਮਣ ਔਸ਼ਧੀ ਗੁਣਾਂ ਨਾਲ ਵੀ ਭਰੁਪੂਰ ਹੁੰਦਾ ਹੈ ਇਸ ਦੀ ਗਿਟਕ ਵੀ ਕਈ ਕੰਮ ਆਉਂਦੀ ਹੈ ਇਹ ਫਲ ਸ਼ੂਗਰ, ਪੇਟ ਦੀਆਂ ਸਮੱਸਿਆਵਾਂ, ਬਲੱਡ ਪ੍ਰੈਸ਼ਰ, ਡੀਹਾਈਡ੍ਰੇਸ਼ਨ ਅਤੇ ਸਰੀਰ ਵਿਚ ਜਲਨ ਵਰਗੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਜਾਮਣ ਦੀ ਗਿਟਕ ਨੂੰ ਆਯੁਰਵੇਦ ਵਿਚ ਵੀ ਕਈ ਬੀਮਾਰੀਆਂ ਦੀ ਦਵਾਈ ਦੱਸਿਆ ਗਿਆ ਹੈ। ਜਾਮਣ ਦੀਆਂ ਗਿਟਕਾਂ ਦਾ ਪਾਊਡਰ ਬਣਾ ਕੇ ਸਵੇਰੇ-ਸ਼ਾਮ ਖਾਣ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜਾਮਣ ਦੇ ਬੀਜਾਂ ਵਿੱਚ ਜੈਮਬੋਲਿਨ ਹੁੰਦਾ ਹੈ, ਜਿਸਦਾ ਹਾਈਪੋਗਲਾਈਸੀਮਿਕ ਪ੍ਰਭਾਵ ਹੁੰਦਾ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ। ਜਾਮਣ ਦੀਆਂ ਗਿਟਕਾਂ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜਾਮਣ ਦੀਆਂ ਗਿਟਕਾਂ ਦੇ ਪਾਊਡਰ ਦਾ ਨਿਯਮਤ ਸੇਵਨ ਕਰਨ ਨਾਲ ਸਰੀਰ ‘ਚ ਕੋਲੈਸਟ੍ਰਾਲ ਦਾ ਪੱਧਰ ਕੰਟਰੋਲ ‘ਚ ਰਹਿੰਦਾ ਹੈ। ਜਾਮਣ ਦੇ ਬੀਜਾਂ ਦੀ ਵਰਤੋਂ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।