ਕੜਾਕੇ ਦੀ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਕੱਚੇ ਅੰਬ ਦਾ ਰਸ ਤੁਹਾਡੇ ਸਰੀਰ ਲਈ ਅੰਮ੍ਰਿਤ ਸਾਬਤ ਹੋ ਸਕਦਾ ਹੈ।



ਅੰਬ ਪੰਨਾ ਗਰਮੀਆਂ 'ਚ ਸਰੀਰ ਨੂੰ ਹਾਈਡ੍ਰੇਟ ਕਰਨ ਦੇ ਨਾਲ-ਨਾਲ ਗਰਮੀ ਤੋਂ ਵੀ ਬਚਾਉਣਾ ਹੁੰਦਾ ਹੈ।



ਇਨ੍ਹਾਂ ਦਿਨਾਂ 'ਚ ਕਈ ਲੋਕਾਂ ਦਾ ਹਾਜ਼ਮਾਂ ਵੀ ਖਰਾਬ ਹੋ ਜਾਂਦਾ ਹੈ ਅਤੇ ਬਦਹਜ਼ਮੀ, ਗੈਸ, ਬਲੋਟਿੰਗ ਵਰਗੀਆਂ ਸਮੱਸਿਆਵਾਂ ਰਹਿੰਦੀਆਂ ਹਨ।



ਅੰਮ ਪੰਨਾ ਪੇਟ ਅਤੇ ਪਾਚਨ ਲਈ ਵੀ ਫਾਇਦੇਮੰਦ ਹੁੰਦਾ ਹੈ।



ਤੁਸੀਂ ਇਸਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਆਸਾਨੀ ਨਾਲ ਤਿਆਰ ਕਰ ਸਕਦੇ ਹੋ ਅਤੇ ਇਸਨੂੰ ਇੱਕ ਹਫ਼ਤੇ ਤੱਕ ਸਟੋਰ ਵੀ ਕਰ ਸਕਦੇ ਹੋ।



ਅੰਬ ਦਾ ਪੰਨਾ ਬਣਾਉਣ ਲਈ ਪਹਿਲਾਂ ਕੱਚੇ ਅੰਬ ਨੂੰ ਲੈ ਕੇ ਉਸ ਨੂੰ ਧੋ ਲਓ। ਇਸ ਤੋਂ ਬਾਅਦ ਕੱਚੇ ਅੰਬਾਂ ਨੂੰ ਪ੍ਰੈਸ਼ਰ ਕੁੱਕਰ ਵਿਚ ਪਾ ਕੇ ਲੋੜ ਅਨੁਸਾਰ ਪਾਣੀ ਪਾ ਕੇ ਉਬਾਲਣ ਲਈ ਰੱਖ ਦਿਓ।



4-5 ਸੀਟੀਆਂ ਤੋਂ ਬਾਅਦ ਗੈਸ ਬੰਦ ਕਰ ਦਿਓ। ਫਿਰ ਕੁੱਝ ਸਮੇਂ ਬਾਅਦ ਢੱਕਣ ਖੋਲ੍ਹੋ ਅਤੇ ਕੱਚੇ ਅੰਬਾਂ ਨੂੰ ਪਾਣੀ ਵਿੱਚੋਂ ਕੱਢ ਲਓ।



ਜਦੋਂ ਕੱਚੇ ਅੰਬ ਠੰਡੇ ਹੋ ਜਾਣ ਤਾਂ ਉਨ੍ਹਾਂ ਨੂੰ ਛਿੱਲ ਲਓ ਅਤੇ ਅੰਬ ਦੇ ਗੁੱਦੇ ਨੂੰ ਕਿਸੇ ਭਾਂਡੇ 'ਚ ਕੱਢ ਲਓ। ਫਿਰ ਮੈਸ਼ ਕਰੋ ਲਓ ।



ਉਸ 'ਚ ਕੱਟੀ ਹੋਈਆਂ ਪੁਦੀਨਾ ਦੀਆਂ ਪੱਤੀਆਂ, ਕਾਲਾ ਨਮਕ , ਜੀਰਾ ਪਾਊਡਰ ਸਮੇਤ ਹੋਰ ਸਾਰੀਆਂ ਸਮੱਗਰੀਆਂ ਨੂੰ ਪਾ ਕੇ ਮਿਕਸ ਕਰੋ। ਫਿਰ ਪਾਣੀ ਪਾ ਕੇ ਬਲੈਂਡ ਕਰੋ।



ਇੱਕ ਜਾਂ ਦੋ ਮਿੰਟ ਤੱਕ ਮਿਸ਼ਰਣ ਨੂੰ ਬਲੈਂਡ ਕਰਨ ਤੋਂ ਬਾਅਦ, ਇਸਨੂੰ ਕਿਸੇ ਭਾਂਡੇ ਵਿੱਚ ਕੱਢ ਲਓ।



ਕੁਝ ਬਰਫ ਦੇ ਕਿਊਬ ਪਾ ਕੇ ਕੁਝ ਦੇਰ ਲਈ ਛੱਡ ਦਿਓ। ਜਦੋਂ ਅੰਬ ਦਾ ਜੂਸ ਠੰਡਾ ਹੋ ਜਾਵੇ ਤਾਂ ਇਹ ਪੀਣ ਦੇ ਲਈ ਤਿਆਰ ਹੈ।



Thanks for Reading. UP NEXT

ਦਹੀਂ ਦਾ ਸੇਵਨ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ, ਜਾਣੋ ਚਮਤਕਾਰੀ ਫਾਇਦੇ

View next story