ਸਿਆਲਾਂ 'ਚ ਇਸ ਤਰੀਕੇ ਨਾਲ ਖਾਓ ਸ਼ਹਿਦ ਅਤੇ ਤੁਲਸੀ, ਦੂਰ ਹੋਣਗੀਆਂ ਕਈ ਬਿਮਾਰੀਆਂ
ਤੁਲਸੀ ਦੇ ਪੱਤੇ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਫਾਇਦਾ ਕਰਦੇ ਹਨ
ਜੇਕਰ ਤੁਸੀਂ ਸ਼ਹਿਦ ਅਤੇ ਤੁਲਸੀ ਨੂੰ ਮਿਕਸ ਕਰਕੇ ਲੈਂਦੇ ਹੋ ਤਾਂ ਹੋਰ ਵੀ ਜ਼ਿਆਦਾ ਫਾਇਦਾ ਹੁੰਦਾ ਹੈ
ਸ਼ਹਿਦ ਦੇ ਅੰਦਰ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਅਤੇ ਐਂਟੀਸੈਪਟਿਕ ਗੁਣ ਮੌਜੂਦ ਹੁੰਦੇ ਹਨ
ਇਸ ਤੋਂ ਇਲਾਵਾ ਸ਼ਹਿਦ ਵਿੱਚ ਚਰਬੀ ਨੂੰ ਪਚਾਉਣ ਲਈ ਵਿਟਾਮਿਨ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ
ਉੱਥੇ ਹੀ ਜੇਕਰ ਤੁਲਸੀ ਦੇ ਗੁਣਾਂ ਦੀ ਗੱਲ ਕਰੀਏ ਤਾਂ ਇਸ ਦੇ ਅੰਦਰ ਕੈਲਸ਼ੀਅਮ, ਆਇਰਨ ਅਤੇ ਜਿੰਕ ਭਰਪੂਰ ਮਾਤਰਾ ਵਿੱਚ ਹੁੰਦਾ ਹੈ
ਸ਼ਹਿਦ ਅਤੇ ਤੁਲਸੀ ਖੰਘ ਦੂਰ ਕਰਨ ਵਿੱਚ ਫਾਇਦੇਮੰਦ ਹੁੰਦਾ ਹੈ
ਤੁਲਸੀ ਅਤੇ ਸ਼ਹਿਦ ਪਥਰੀ ਦੀ ਸਮੱਸਿਆ ਨੂੰ ਵੀ ਦੂਰ ਕਰਦੇ ਹਨ
ਸਕਿਨ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਇਸ ਨੂੰ ਪੀਣਾ ਬਹੁਤ ਫਾਇਦੇਮੰਦ ਹੈ