FSSAI ਨੇ ਹਾਲ ਹੀ 'ਚ ਨਿਰਦੇਸ਼ ਜਾਰੀ ਕੀਤੇ ਹਨ ਕਿ ਖਾਣ-ਪੀਣ ਦੀਆਂ ਕੰਪਨੀਆਂ ਆਪਣੇ ਉਤਪਾਦਾਂ 'ਤੇ 'ORS' ਸ਼ਬਦ ਦੀ ਵਰਤੋਂ ਨਾ ਕਰਨ।

ਕਈ ਕੰਪਨੀਆਂ ਗਲਤ ਤਰੀਕੇ ਨਾਲ ਇਹ ਸ਼ਬਦ ਲਗਾ ਰਹੀਆਂ ਸਨ, ਜਿਸ ਨਾਲ ਲੋਕਾਂ ਨੂੰ ਭਰਮ ਹੋ ਰਿਹਾ ਸੀ। FSSAI ਦਾ ਕਹਿਣਾ ਹੈ ਕਿ ਪੈਕ ਕੀਤੇ ਖਾਣ-ਪੀਣ ਵਾਲੇ ਪਦਾਰਥਾਂ 'ਤੇ ਸਹੀ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ।

ਯੂਨੀਸੈੱਫ ਦੇ ਅਨੁਸਾਰ ORS (ਓਰਲ ਰੀਹਾਈਡਰੇਸ਼ਨ ਸਲਿਊਸ਼ਨ) ਇੱਕ ਨਮਕ ਤੇ ਖੰਡ ਦਾ ਮਿਸ਼ਰਣ ਹੁੰਦਾ ਹੈ ਜੋ ਪਾਣੀ ਵਿੱਚ ਘੋਲ ਕੇ ਡੀਹਾਈਡਰੇਸ਼ਨ, ਦਸਤ ਜਾਂ ਗਰਮੀ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਲਈ ਵਰਤਿਆ ਜਾਂਦਾ ਹੈ।

ਪਰ ਹੁਣ ਕਈ ਕੰਪਨੀਆਂ ਬਾਜ਼ਾਰ ਵਿੱਚ ORS ਨਾਂ ਨਾਲ ਪੀਣ ਵਾਲੇ ਪਦਾਰਥ ਵੇਚ ਰਹੀਆਂ ਹਨ, ਜੋ ਕਿ ਇਸ ਨਾਮ ਦੀ ਗਲਤ ਵਰਤੋਂ ਅਤੇ ਕਾਨੂੰਨ ਦੀ ਉਲੰਘਣਾ ਹੈ।

FSSAI ਦੇ ਅਨੁਸਾਰ, ਕਿਸੇ ਵੀ ਅਜਿਹੇ ਉਤਪਾਦ 'ਤੇ ORS ਸ਼ਬਦ ਦੀ ਵਰਤੋਂ ਕਰਨਾ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਦੇ ਉਪਬੰਧਾਂ ਅਤੇ ਇਸਦੇ ਅਧੀਨ ਬਣਾਏ ਗਏ ਨਿਯਮਾਂ ਦੀ ਉਲੰਘਣਾ ਮੰਨਿਆ ਜਾਵੇਗਾ।

ਆਈਸਕ੍ਰੀਮ ਤੇ ਫ੍ਰੋਜ਼ਨ ਡੇਜ਼ਰਟ ਦੀ ਲੇਬਲਿੰਗ ਸਮਝਣਾ ਜਰੂਰੀ ਹੈ ਕਿਉਂਕਿ ਬਹੁਤ ਲੋਕ ਇਸ ਨਾਲ ਗੁੰਮਰਾਹ ਹੋ ਜਾਂਦੇ ਹਨ। FSSAI ਨਿਯਮਾਂ ਮੁਤਾਬਕ, ਆਈਸਕ੍ਰੀਮ ਉਹੀ ਕਹੀ ਜਾ ਸਕਦੀ ਹੈ ਜੇਕਰ ਇਹ ਦੁੱਧ ਦੀ ਚਰਬੀ ਨਾਲ ਬਣੀ ਹੋਵੇ, ਜਿਵੇਂ ਦੁੱਧ ਦੀ ਕ੍ਰੀਮ ਜਾਂ ਮੱਖਣ ਨਾਲ।

ਦੂਜੇ ਪਾਸੇ, ਫਰੋਜ਼ਨ ਡੇਜ਼ਰਟ, ਆਈਸਕ੍ਰੀਮ ਵਰਗੀਆਂ ਹੀ ਦਿੱਖ ਤੇ ਸੁਆਦ ਵਾਲੀਆਂ ਹੁੰਦੀਆਂ ਹਨ, ਪਰ ਉਹ ਦੁੱਧ ਦੀ ਬਜਾਏ ਬਨਸਪਤੀ ਤੇਲ ਜਾਂ ਪੌਦਿਆਂ-ਅਧਾਰਤ ਚਰਬੀ ਦੀ ਵਰਤੋਂ ਕਰਦੀਆਂ ਹਨ।

ਅਜਿਹੀਆਂ ਮਿਠਾਈਆਂ ਬਣਾਉਣ ਦਾ ਉਦੇਸ਼ ਕੀਮਤ ਘਟਾਉਣਾ ਅਤੇ ਸ਼ੈਲਫ ਲਾਈਫ ਵਧਾਉਣਾ ਹੈ।

FSSAI ਨੇ ਕੰਪਨੀਆਂ ਨੂੰ ਸਖ਼ਤੀ ਨਾਲ ਨਿਰਦੇਸ਼ ਦਿੱਤਾ ਹੈ ਕਿ ਉਹ ਗਾਹਕਾਂ ਨੂੰ ਗੁੰਮਰਾਹ ਕਰਨ ਤੋਂ ਬਚਣ ਲਈ ਆਪਣੀ ਪੈਕੇਜਿੰਗ 'ਤੇ ਸਪੱਸ਼ਟ ਤੌਰ 'ਤੇ ਦੱਸਣ ਕਿ ਉਹ ਫਰੋਜ਼ਨ ਡੇਜ਼ਰਟ ਹਨ।