ਅੱਜਕੱਲ੍ਹ ਲੋਕ ਸਿਹਤਮੰਦ ਰਹਿਣ ਲਈ ਆਪਣੀ ਖੁਰਾਕ ਵਿੱਚ ਅਲਸੀ ਦੇ ਬੀਜ ਸ਼ਾਮਲ ਕਰ ਰਹੇ ਹਨ।

ਇਹ ਬੀਜ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਤੇ ਸਰੀਰ ਲਈ ਬਹੁਤ ਲਾਹੇਵੰਦ ਮੰਨੇ ਜਾਂਦੇ ਹਨ। ਨਿਊਟ੍ਰਿਸ਼ਨਿਸਟ ਦੀਪਸ਼ਿਖਾ ਜੈਨ ਦੇ ਅਨੁਸਾਰ, ਜੇ ਅਲਸੀ ਦੇ ਬੀਜ ਖਾਲੀ ਪੇਟ ਪਾਣੀ ਵਿੱਚ ਭਿਓਂ ਕੇ ਖਾਏ ਜਾਣ, ਤਾਂ ਇਹ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਦਿੰਦੇ ਹਨ।

ਦੀਪਸ਼ਿਖਾ ਜੈਨ ਦੇ ਮੁਤਾਬਕ, ਅਲਸੀ ਦੇ ਬੀਜ ਚਰਬੀ (ਫੈਟ) ਦਾ ਬਹੁਤ ਵਧੀਆ ਸਰੋਤ ਹਨ।

ਖ਼ਾਸ ਤੌਰ 'ਤੇ ਇਨ੍ਹਾਂ ਵਿੱਚ ਮੌਜੂਦ ਓਮੇਗਾ-3 ਫੈਟੀ ਐਸਿਡ ਸਰੀਰ ਲਈ ਬਹੁਤ ਲਾਹੇਵੰਦ ਹੁੰਦਾ ਹੈ। ਇਹ ਚਰਬੀ ਸਾਡੇ ਸਰੀਰ ਨੂੰ ਸਾਰਾ ਦਿਨ ਊਰਜਾ ਦਿੰਦੀ ਹੈ ਅਤੇ ਸਾਨੂੰ ਸਰਗਰਮ ਰੱਖਦੀ ਹੈ।

ਸਵੇਰੇ ਖਾਲੀ ਪੇਟ ਅਲਸੀ ਦੇ ਬੀਜ ਖਾਣ ਨਾਲ ਮੈਟਾਬੋਲਿਜ਼ਮ ਵਧੀਆ ਰਹਿੰਦਾ ਹੈ ਅਤੇ ਸਾਰਾ ਦਿਨ ਐਨਰਜੀ ਲੈਵਲ ਉੱਚਾ ਰਹਿੰਦਾ ਹੈ।

ਅਲਸੀ ਦੇ ਬੀਜਾਂ ਵਿੱਚ ਮੌਜੂਦ ਓਮੇਗਾ-3 ਫੈਟੀ ਐਸਿਡ ਨਾ ਸਿਰਫ ਸਰੀਰ ਲਈ, ਸਗੋਂ ਦਿਮਾਗ ਲਈ ਵੀ ਊਰਜਾ ਦਾ ਸਰੋਤ ਹੁੰਦਾ ਹੈ।

ਨਿਊਟ੍ਰਿਸ਼ਨਿਸਟ ਦੱਸਦੀਆਂ ਹਨ ਕਿ ਖਾਲੀ ਪੇਟ ਅਲਸੀ ਦੇ ਬੀਜ ਖਾਣ ਨਾਲ ਦਿਮਾਗ ਨੂੰ ਤੁਰੰਤ ਊਰਜਾ ਮਿਲਦੀ ਹੈ, ਜਿਸ ਨਾਲ ਧਿਆਨ ਤੇ ਕੇਂਦ੍ਰਿਤ ਕਰਨ ਦੀ ਸਮਰੱਥਾ ਵਧਦੀ ਹੈ।

ਵਿਦਿਆਰਥੀਆਂ ਜਾਂ ਕੰਮਕਾਜੀ ਲੋਕਾਂ ਲਈ ਇਹ ਇੱਕ ਕੁਦਰਤੀ ਬ੍ਰੇਨ ਬੂਸਟਰ ਵਾਂਗ ਕੰਮ ਕਰਦਾ ਹੈ।

ਇਨ੍ਹਾਂ ਸਭ ਤੋਂ ਇਲਾਵਾ ਜੇ ਤੁਹਾਨੂੰ ਕਬਜ਼, ਗੈਸ, ਪੇਟ ਫੁੱਲਣਾ ਜਾਂ ਐਸਿਡਿਟੀ ਦੀ ਸਮੱਸਿਆ ਹੈ, ਤਾਂ ਅਲਸੀ ਦੇ ਬੀਜ ਬਹੁਤ ਲਾਹੇਵੰਦ ਸਾਬਤ ਹੋ ਸਕਦੇ ਹਨ।

ਇਨ੍ਹਾਂ ਨੂੰ ਰਾਤ ਭਰ ਪਾਣੀ ਵਿੱਚ ਭਿਓਂ ਕੇ ਸਵੇਰੇ ਖਾਲੀ ਪੇਟ ਖਾਣ ਨਾਲ ਅੰਤੜੀਆਂ ਦੀ ਸਿਹਤ ਬਿਹਤਰ ਹੁੰਦੀ ਹੈ।

ਇਹ ਪਾਚਣ ਤੰਤਰ ਵਿੱਚ ਹੋਣ ਵਾਲੀ ਸੋਜ ਨੂੰ ਘਟਾਉਂਦੇ ਹਨ ਅਤੇ ਅੰਤੜੀਆਂ ਨੂੰ ਸਿਹਤਮੰਦ ਰੱਖਦੇ ਹਨ। ਇਸ ਨਾਲ ਸਵੇਰੇ ਪੇਟ ਸਾਫ਼ ਕਰਨ ਵਿੱਚ ਵੀ ਆਸਾਨੀ ਹੁੰਦੀ ਹੈ।