ਐਲੋਵਿਰਾ ਜੈੱਲ ਕੁਦਰਤੀ ਤੌਰ ‘ਤੇ ਸਰੀਰ ਅਤੇ ਚਮੜੀ ਦੋਵੇਂ ਲਈ ਬਹੁਤ ਲਾਹੇਵੰਦ ਹੈ। ਇਸ 'ਚ ਵਿਟਾਮਿਨ A, C, E ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਜੋ ਚਮੜੀ ਨੂੰ ਸਿਹਤਮੰਦ ਤੇ ਚਮਕਦਾਰ ਬਣਾਉਂਦੇ ਹਨ।

ਐਲੋਵਿਰਾ ਜੈੱਲ ਨਾ ਸਿਰਫ਼ ਚਮੜੀ ਦੀ ਸੁੱਕਣ ਅਤੇ ਜਲਣ ਨੂੰ ਦੂਰ ਕਰਦਾ ਹੈ, ਬਲਕਿ ਇਹ ਵਾਲਾਂ ਨੂੰ ਮਜ਼ਬੂਤ, ਚਮਕਦਾਰ ਤੇ ਡੈਂਡਰਫ-ਮੁਕਤ ਵੀ ਬਣਾਉਂਦਾ ਹੈ। ਨਿਯਮਿਤ ਵਰਤੋਂ ਨਾਲ ਇਹ ਸਰੀਰ ਨੂੰ ਅੰਦਰੋਂ ਠੰਡਕ ਦਿੰਦਾ ਹੈ ਅਤੇ ਕਈ ਤਰ੍ਹਾਂ ਦੀਆਂ ਚਮੜੀ ਸਮੱਸਿਆਵਾਂ ਤੋਂ ਬਚਾਉਂਦਾ ਹੈ।

ਚਮੜੀ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ ਅਤੇ ਨੈਚੁਰਲ ਮੌਇਸਚਰਾਈਜ਼ਰ ਵਜੋਂ ਕੰਮ ਕਰਦਾ ਹੈ।

ਧੁੱਪ ਨਾਲ ਜਲੀ ਚਮੜੀ (sunburn) ਨੂੰ ਠੰਡਕ ਤੇ ਆਰਾਮ ਦਿੰਦਾ ਹੈ।

ਐਂਟੀ-ਬੈਕਟੀਰੀਅਲ ਗੁਣਾਂ ਕਰਕੇ ਮੁਹਾਂਸੇ ਤੇ ਦਾਗ-ਧੱਬੇ ਘਟਾਉਂਦਾ ਹੈ।

ਐਂਟੀ-ਏਜਿੰਗ ਗੁਣਾਂ ਨਾਲ ਚਮੜੀ ਦੀ ਝੁਰੀਆਂ ਘਟਾਉਂਦਾ ਹੈ।

ਜੇਕਰ ਕਦੇ ਛੋਟੀਆਂ ਸੱਟਾਂ, ਕਟ ਲੱਗ ਜਾਣ ਜਾਂ ਫਿਰ ਜਲਣ ਹੋ ਰਹੀ ਹੋਏ ਤਾਂ ਉਸ ‘ਤੇ ਇਹ ਜੈੱਲ ਲਗਾਉਣ ਨਾਲ ਤੁਰੰਤ ਰਾਹਤ ਪ੍ਰਾਪਤ ਹੁੰਦੀ ਹੈ।

ਵਾਲਾਂ ਦੇ ਝੜਨ ਨੂੰ ਰੋਕਦਾ ਹੈ ਅਤੇ ਉਨ੍ਹਾਂ ਦੀ ਵਾਧਾ ਕਰਦਾ ਹੈ। ਸਿਰ ਦੀ ਖੁਸ਼ਕੀ ਯਾਨੀਕਿ ਡੈਂਡਰਫ ਨੂੰ ਦੂਰ ਕਰਦਾ ਹੈ।

ਸਰੀਰ ਦੀ ਅੰਦਰੂਨੀ ਗਰਮੀ ਘਟਾਉਣ ਵਿੱਚ ਮਦਦਗਾਰ।

ਬੁੱਲ੍ਹਾਂ ਨੂੰ ਨਰਮ ਤੇ ਸੁੱਕਣ ਤੋਂ ਬਚਾਉਂਦਾ ਹੈ। ਚਿਹਰੇ ਦੀ ਚਮਕ ਵਧਾਉਂਦਾ ਹੈ ਤੇ ਚਮੜੀ ਨੂੰ ਤਾਜਗੀ ਦਿੰਦਾ ਹੈ।