ਅਕਤੂਬਰ ਦੇ ਅੰਤ ਤੱਕ ਠੰਡ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਮੌਸਮ 'ਚ ਅਕਸਰ ਖੰਘ, ਜ਼ੁਕਾਮ ਅਤੇ ਕਫ ਦੀ ਸਮੱਸਿਆ ਵੱਧ ਜਾਂਦੀ ਹੈ। ਕਈ ਵਾਰ ਦਵਾਈਆਂ ਲੈਣ ਦੇ ਬਾਵਜੂਦ ਵੀ ਰਾਹਤ ਨਹੀਂ ਮਿਲਦੀ, ਇਸ ਲਈ ਅਜਿਹੇ ਵੇਲੇ ਆਯੁਰਵੈਦਿਕ ਤੇ ਦੇਸੀ ਨੁਸਖੇ ਬਹੁਤ ਫਾਇਦੇਮੰਦ ਰਹਿੰਦੇ ਹਨ।

ਸਭ ਤੋਂ ਪਹਿਲਾਂ ਇਕ ਨਿੰਬੂ ਨੂੰ ਹਲਕੇ ਸੇਕ 'ਤੇ ਕਰੀਬ 20 ਮਿੰਟ ਤੱਕ ਗਰਮ ਕਰੋ। ਫਿਰ ਉਸ ਨੂੰ ਵਿਚੋਂ ਕੱਟ ਲਵੋ।

ਇਕ ਚਮਚ 'ਚ ਅੱਧਾ ਚਮਚ ਨਿੰਬੂ ਦਾ ਰਸ, ਅੱਧਾ ਚਮਚ ਅਦਰਕ ਦਾ ਰਸ, ਇਕ ਚਮਚ ਸ਼ਹਿਦ ਅਤੇ ਥੋੜ੍ਹਾ ਕਾਲਾ ਲੂਣ ਮਿਲਾ ਕੇ ਮਿਸ਼ਰਣ ਤਿਆਰ ਕਰੋ।

ਇਸ ਮਿਸ਼ਰਣ ਨੂੰ ਹੌਲੀ-ਹੌਲੀ ਖਾਓ। ਇਹ ਘਰੇਲੂ ਦਵਾਈ ਦਾ ਮਿਊਕੋਲਾਇਟਿਕ ਐਕਸ਼ਨ ਛਾਤੀ 'ਚ ਜੰਮੇ ਕਫ ਨੂੰ ਢਿੱਲਾ ਕਰਦਾ ਹੈ ਅਤੇ ਲੰਬੇ ਸਮੇਂ ਤੋਂ ਚਲ ਰਹੀ ਖੰਘ ਤੋਂ ਰਾਹਤ ਦਿੰਦਾ ਹੈ।

ਇਨਫੈਕਸ਼ਨ ਤੋਂ ਬਚਾਅ ਕਰੋ। ਠੰਡ ਦੇ ਮੌਸਮ 'ਚ ਇੰਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਸਫਾਈ ਦਾ ਖ਼ਾਸ ਧਿਆਨ ਰੱਖੋ।

ਹੱਥ ਵਾਰ-ਵਾਰ ਧੋਵੋ ਅਤੇ ਭੀੜ ਵਾਲੀ ਥਾਵਾਂ 'ਤੇ ਜਾਣ ਤੋਂ ਪਹਿਲਾਂ ਮਾਸਕ ਪਹਿਨੋ। ਜਿਨ੍ਹਾਂ ਲੋਕਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੈ, ਉਨ੍ਹਾਂ ਨੂੰ ਖਾਸ ਸਾਵਧਾਨ ਰਹਿਣਾ ਚਾਹੀਦਾ ਹੈ।

ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣਾ ਸਿਹਤ ਲਈ ਬਹੁਤ ਲਾਭਦਾਇਕ ਹੈ। ਇਸ ਨਾਲ ਖੰਘ, ਜ਼ੁਕਾਮ ਤੇ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ। ਹਲਦੀ ਇਮਿਊਨਿਟੀ ਵਧਾਉਂਦੀ ਹੈ ਅਤੇ ਸਰੀਰ ਨੂੰ ਅੰਦਰੋਂ ਤਾਕਤਵਰ ਤੇ ਗਰਮ ਰੱਖਦੀ ਹੈ।

ਸਰਦੀਆਂ ਵਿੱਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਪੋਸ਼ਟਿਕ ਖੁਰਾਕ ਖਾਣੀ ਚਾਹੀਦੀ ਹੈ।

ਹਰੀ ਸਬਜ਼ੀਆਂ, ਦਾਲਾਂ ਤੇ ਮੌਸਮੀ ਫਲ ਖਾਓ ਅਤੇ ਜੰਕ ਫੂਡ ਜਾਂ ਤਲੀਆਂ ਚੀਜ਼ਾਂ ਤੋਂ ਬਚੋ, ਕਿਉਂਕਿ ਇਹ ਪਾਚਣ ਤੇ ਜ਼ੁਕਾਮ ਦੀ ਸਮੱਸਿਆ ਵਧਾ ਸਕਦੀਆਂ ਹਨ।