ਅੱਜਕੱਲ ਬਹੁਤ ਸਾਰੇ ਆਦਮੀ ਬਾਂਝਪਨ ਦੀ ਸਮੱਸਿਆ ਨਾਲ ਜੂਝ ਰਹੇ ਹਨ, ਜਿਸ ਦਾ ਮੁੱਖ ਕਾਰਣ ਸਪਰਮ ਕਾਊਂਟ ਘੱਟ ਹੋਣਾ ਹੈ।

ਗਲਤ ਖੁਰਾਕ, ਤਣਾਅ, ਸ਼ਰਾਬ, ਸਿਗਰਟ ਤੇ ਮੋਟਾਪਾ ਇਸ ਸਮੱਸਿਆ ਨੂੰ ਹੋਰ ਵਧਾਉਂਦੇ ਹਨ। ਦਵਾਈਆਂ ਨਾਲੋਂ ਵੱਧ ਫਾਇਦਾ ਕੁਦਰਤੀ ਤਰੀਕਿਆਂ ਨਾਲ ਮਿਲ ਸਕਦਾ ਹੈ। ਸਿਹਤ ਮਾਹਿਰਾਂ ਅਨੁਸਾਰ, ਖੁਰਾਕ ਵਿੱਚ ਕੁਝ ਖਾਸ ਚੀਜ਼ਾਂ ਸ਼ਾਮਲ ਕਰਕੇ ਸਪਰਮ ਦੀ ਗਿਣਤੀ ਤੇ ਗੁਣਵੱਤਾ ਦੋਵੇਂ ਵਧਾਈਆਂ ਜਾ ਸਕਦੀਆਂ ਹਨ।

ਅਖਰੋਟ ਦਿਮਾਗ ਤੇ ਸਰੀਰ ਦੋਵੇਂ ਲਈ ਲਾਭਦਾਇਕ ਹੁੰਦਾ ਹੈ। ਇਹ ਸਪਰਮ ਦੀ ਗਿਣਤੀ ਤੇ ਗੁਣਵੱਤਾ ਵਧਾਉਣ ਵਿੱਚ ਮਦਦ ਕਰਦਾ ਹੈ।

ਅਖਰੋਟ ਨੂੰ ਪਾਣੀ ਜਾਂ ਦੁੱਧ ਵਿੱਚ ਭਿੱਜ ਕੇ ਖਾਣਾ ਹੋਰ ਵਧੀਆ ਰਹਿੰਦਾ ਹੈ। ਇਸ ਵਿੱਚ ਓਮੇਗਾ-3 ਫੈਟੀ ਐਸਿਡ ਤੇ ਕਈ ਹੋਰ ਪੋਸ਼ਕ ਤੱਤ ਹੁੰਦੇ ਹਨ ਜੋ ਸਿਹਤ ਲਈ ਫਾਇਦੇਮੰਦ ਹਨ।

ਕੇਲੇ ਵਿੱਚ ਪੋਟਾਸਿਅਮ, ਆਇਰਨ ਅਤੇ ਵਿਟਾਮਿਨ B6 ਹੁੰਦਾ ਹੈ ਜੋ ਸਪਰਮ ਗਿਣਤੀ ਤੇ ਗੁਣਵੱਤਾ ਵਧਾਉਂਦਾ ਹੈ। ਇਹ ਸਸਤਾ ਤੇ ਆਸਾਨੀ ਨਾਲ ਮਿਲਣ ਵਾਲਾ ਫਲ ਹੈ। ਇਸਨੂੰ ਸਿੱਧਾ ਖਾ ਸਕਦੇ ਹੋ ਜਾਂ ਦੁੱਧ ਨਾਲ ਲੈ ਸਕਦੇ ਹੋ।

ਕੱਦੂ ਦੇ ਬੀਜ ਪ੍ਰੋਟੀਨ, ਜ਼ਿੰਕ, ਆਇਰਨ ਅਤੇ ਵਿਟਾਮਿਨ ਨਾਲ ਭਰਪੂਰ ਹੁੰਦੇ ਹਨ। ਇਹ ਸਪਰਮ ਗਿਣਤੀ ਵਧਾਉਂਦੇ ਹਨ ਤੇ ਹਾਰਮੋਨ ਸੰਤੁਲਨ ਵਿੱਚ ਮਦਦ ਕਰਦੇ ਹਨ। ਆਦਮੀਆਂ ਲਈ ਇਹ ਬਹੁਤ ਲਾਭਦਾਇਕ ਹੁੰਦੇ ਹਨ।

ਅਨਾਰ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਹੁੰਦੇ ਹਨ ਜੋ ਟੈਸਟੋਸਟਰੋਨ ਦੀ ਮਾਤਰਾ ਵਧਾਉਂਦੇ ਹਨ। ਇਸ ਨਾਲ ਸਪਰਮ ਗਿਣਤੀ ਵਧਦੀ ਹੈ ਅਤੇ ਸਪਰਮ ਦੇ ਡੀ.ਐਨ.ਏ. ਦੀ ਰੱਖਿਆ ਹੁੰਦੀ ਹੈ।

ਟਮਾਟਰ ਵਿੱਚ ਲਾਇਕੋਪੀਨ ਨਾਮਕ ਤੱਤ ਹੁੰਦਾ ਹੈ ਜੋ ਸਪਰਮ ਗਿਣਤੀ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਨੂੰ ਸਬਜ਼ੀਆਂ ਦੇ ਨਾਲ ਨਾਲ ਸਲਾਦ ਵਿੱਚ ਵੀ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।

ਪਾਲਕ, ਸੋਆ, ਮੇਥੀ, ਬਥੂਆਂ ਵਰਗੀਆਂ ਹਰੀ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਇਨ੍ਹਾਂ ਸਬਜ਼ੀਆਂ ਵਿੱਚ ਫੋਲੇਟ ਹੁੰਦਾ ਹੈ, ਜੋ ਸਪਰਮ ਦੇ ਉਤਪਾਦਨ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।