ਪਾਲਕ ਸਿਹਤ ਲਈ ਲਾਹੇਵੰਦ ਮੰਨੀ ਜਾਂਦੀ ਹੈ ਕਿਉਂਕਿ ਇਸ 'ਚ ਆਇਰਨ, ਵਿਟਾਮਿਨ ਅਤੇ ਫਾਈਬਰ ਪ੍ਰਚੂਰ ਮਾਤਰਾ ‘ਚ ਹੁੰਦੇ ਹਨ। ਪਰ ਹਰ ਕਿਸੇ ਲਈ ਇਹ ਫਾਇਦੇਮੰਦ ਨਹੀਂ ਹੁੰਦੀ।

ਕੁਝ ਲੋਕਾਂ ਲਈ ਪਾਲਕ ਦਾ ਸੇਵਨ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਇਸ ਵਿੱਚ ਮੌਜੂਦ ਆਕਸਲੇਟ (Oxalate) ਪਦਾਰਥ ਕਈ ਵਾਰ ਗੁਰਦੇ ਦੀਆਂ ਪੱਥਰੀਆਂ, ਗੈਸ ਅਤੇ ਪਾਚਣ ਦੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਲਈ ਜਿਨ੍ਹਾਂ ਨੂੰ ਪਹਿਲਾਂ ਤੋਂ ਕੁਝ ਖਾਸ ਬਿਮਾਰੀਆਂ ਹਨ, ਉਨ੍ਹਾਂ ਨੂੰ ਪਾਲਕ ਖਾਣ ਤੋਂ ਪਹਿਲਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

ਗੁਰਦੇ ਦੀਆਂ ਪੱਥਰੀਆਂ ਵਾਲੇ ਲੋਕ: ਆਕਸਾਲੇਟਸ ਕੈਲਸ਼ੀਅਮ ਨਾਲ ਜੁੜ ਕੇ ਪੱਥਰੀਆਂ ਬਣਾਉਂਦੇ ਹਨ, ਜੋ ਗੁਰਦੇ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਗੁਰਦੇ ਦੀ ਬਿਮਾਰੀ ਵਾਲੇ: ਉੱਚ ਪੋਟਾਸ਼ੀਅਮ ਗੁਰਦੇ 'ਤੇ ਬੋਝ ਪਾਉਂਦਾ ਹੈ ਅਤੇ ਫੰਕਸ਼ਨ ਖ਼ਰਾਬ ਕਰਦਾ ਹੈ।

ਖੂਨ ਪਤਲੀ ਕਰਨ ਵਾਲੀਆਂ ਦਵਾਈਆਂ ਲੈਣ ਵਾਲੇ: ਵਿਟਾਮਿਨ ਕੇ ਦਵਾਈ ਦਾ ਅਸਰ ਘਟਾਉਂਦਾ ਹੈ, ਖੂਨ ਦੇ ਗੱਥਲੇ ਬਣਨ ਦਾ ਖ਼ਤਰਾ ਵਧਾਉਂਦਾ ਹੈ।

ਆਇਰਨ ਓਵਰਲੋਡ (ਹੀਮੋਕ੍ਰੋਮੈਟੋਸਿਸ) ਵਾਲੇ: ਨਾਨ-ਹੀਮ ਆਇਰਨ ਜਮ੍ਹਾਂ ਹੋ ਜਾਂਦਾ ਹੈ, ਜਿਗਰ ਅਤੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਗਊਟ ਜਾਂ ਉੱਚ ਯੂਰਿਕ ਐਸਿਡ ਵਾਲੇ: ਪਿਊਰੀਨ ਯੂਰਿਕ ਐਸਿਡ ਵਧਾਉਂਦੇ ਹਨ, ਜੋੜਾਂ ਵਿੱਚ ਸੋਜਸ਼ ਅਤੇ ਦਰਦ ਵਧਾਉਂਦੇ ਹਨ।

ਥਾਇਰਾਇਡ ਬਿਮਾਰੀ ਵਾਲੇ: ਗੋਇਟ੍ਰੋਜਨਸ ਆਇਓਡੀਨ ਅਬਸੌਰਪਸ਼ਨ ਰੋਕਦੇ ਹਨ, ਹਾਈਪੋਥਾਇਰਾਇਡਿਜ਼ਮ ਵਧਾਉਂਦੇ ਹਨ।

ਪਾਚਨ ਸਮੱਸਿਆਵਾਂ (ਆਈਬੀਐਸ) ਵਾਲੇ: ਉੱਚ ਫਾਈਬਰ ਗੈਸ, ਭਾਰਾ ਪੈਟ, ਕ੍ਰੈਂਪਸ ਜਾਂ ਡਾਇਰੀਆ ਪੈਦਾ ਕਰਦਾ ਹੈ।

ਹਿਸਟਾਮੀਨ ਅਸਹਿਣਸ਼ੀਲਤਾ ਵਾਲੇ: ਹਿਸਟਾਮੀਨ ਰਿਲੀਜ਼ ਕਰਦਾ ਹੈ, ਸਿਰ ਦਰਦ, ਚਮੜੀ ਰੈਸ਼ ਜਾਂ ਨੱਕ ਬੰਦ ਹੋਣ ਵਰਗੇ ਲੱਛਣ ਪੈਦਾ ਕਰਦਾ ਹੈ।

ਕੈਲਸ਼ੀਅਮ ਅਬਸੌਰਪਸ਼ਨ 'ਚ ਸਮੱਸਿਆ ਵਾਲੇ: ਆਕਸਾਲੇਟਸ ਕੈਲਸ਼ੀਅਮ ਨੂੰ ਬਾਈੰਡ ਕਰਕੇ ਅਬਸੌਰਪਸ਼ਨ ਘਟਾਉਂਦੇ ਹਨ, ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ।

ਪਾਲਕ ਨਾਲ ਐਲਰਜੀ ਵਾਲੇ: ਚਮੜੀ 'ਤੇ ਖੁਜਲੀ, ਸੋਜਸ਼ ਜਾਂ ਗੰਭੀਰ ਐਨਾਫਿਲੈਕਸਿਸ ਵਰਗੀਆਂ ਪ੍ਰਤੀਕਿਰਿਆਵਾਂ ਹੋ ਸਕਦੀਆਂ ਹਨ।