ਇੱਕ ਮੁੱਠੀ ਇਸ ਦਾਲ ਦੇ ਨਾਲ ਕਰੋ ਦਿਨ ਦੀ ਸ਼ੁਰੂਆਤ, ਸਰੀਰ ਨੂੰ ਮਿਲਣਗੇ ਜਬਰਦਸਤ ਫਾਇਦੇ ਪੁੰਗਰੀ ਹੋਈ ਹਰੀ ਦਾਲ, ਜਿਸ ਨੂੰ ਮੂੰਗੀ ਜਾਂ ਮੂੰਗ ਵੀ ਕਿਹਾ ਜਾਂਦਾ ਹੈ। ਇਹ ਇਕ ਅਜਿਹਾ ਸੁਪਰਫੂਡ ਹੈ ਜਿਸ ਨੂੰ ਜੇਕਰ ਤੁਸੀਂ ਖਾਲੀ ਪੇਟ ਖਾਣਾ ਸ਼ੁਰੂ ਕਰ ਦਿਓ ਤਾਂ ਤੁਹਾਨੂੰ ਅਣਗਿਣਤ ਫਾਇਦੇ ਮਿਲਣਗੇ। ਮੂੰਗੀ ਦੀ ਦਾਲ 'ਚ ਫਾਈਬਰ, ਪ੍ਰੋਟੀਨ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਰਨ, ਵਿਟਾਮਿਨ ਬੀ6 ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਇਹ ਘੱਟ ਕੈਲੋਰੀ ਭੋਜਨ ਹੈ ਇਸ ਲਈ ਤੁਸੀਂ ਤੇਜ਼ੀ ਨਾਲ ਭਾਰ ਘਟਾ ਸਕਦੇ ਹੋ ਇਸ ਦੇ ਨਾਲ ਹੀ ਪੁੰਗਰੇ ਹੋਏ ਦਾਣੇ ਵੀ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਨੂੰ ਬਿਹਤਰ ਬਣਾਉਣ 'ਚ ਮਦਦ ਕਰ ਸਕਦੇ ਹਨ ਕਿਉਂਕਿ ਇਸ 'ਚ ਵਿਟਾਮਿਨ 'ਏ' ਪਾਇਆ ਜਾਂਦਾ ਹੈ ਜਿਨ੍ਹਾਂ ਨੂੰ ਜ਼ਿਆਦਾ ਗੈਸ, ਬਦਹਜ਼ਮੀ ਅਤੇ ਬਲੋਟਿੰਗ ਦੀ ਸਮੱਸਿਆ ਰਹਿੰਦੀ ਹੈ, ਉਹ ਮੂੰਗੀ ਦੀ ਦਾਲ ਦਾ ਸੇਵਨ ਕਰ ਸਕਦੇ ਹਨ ਪੁੰਗਰੀ ਦਾਲ ਦਾ ਸੇਵਨ ਕਰਨ ਨਾਲ ਤੁਹਾਨੂੰ ਆਲਸ ਜਾਂ ਸੁਸਤੀ ਨਹੀਂ ਆਉਂਦੀ, ਤੁਸੀਂ ਪੂਰਾ ਦਿਨ ਊਰਜਾਵਾਨ ਬਣੇ ਰਹਿੰਦੇ ਹੋ ਮੂੰਗ ਦੀ ਦਾਲ 'ਚ ਆਇਰਨ ਮੌਜੂਦ ਹੁੰਦਾ ਹੈ, ਜੋ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ 'ਚ ਮਦਦ ਕਰਦਾ ਹੈ ਇਸ ਦੇ ਨਾਲ ਹੀ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ