ਉਬਲਿਆ ਜਾਂ ਕੱਚਾ? ਕਿਹੜਾ ਅੰਡਾ ਖਾਣ ਲਈ ਜ਼ਿਆਦਾ ਫਾਇਦੇਮੰਦ
ਅੰਡਾ ਖਾਣਾ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ
ਇਸ ਵਿੱਚ ਵਿਟਾਮਿਨ ਅਤੇ ਪ੍ਰੋਟੀਨ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ
ਆਓ ਤੁਹਾਨੂੰ ਦੱਸਦੇ ਹਾਂ ਕਿ ਉਬਲਿਆ ਅੰਡਾ ਜਾਂ ਕੱਚਾ ਅੰਡਾ, ਕਿਹੜਾ ਜ਼ਿਆਦਾ ਫਾਇਦੇਮੰਦ
ਜੇਕਰ ਅੰਡੇ ਨੂੰ ਪਕਾਇਆ ਜਾਂਦਾ ਹੈ ਤਾਂ ਉਸ ਵਿਚੋਂ ਕੁਝ ਨਿਊਟ੍ਰਿਸ਼ਨ ਖਤਮ ਹੋ ਜਾਂਦੇ ਹਨ
ਕੱਚੇ ਅੰਡੇ ਵਿੱਚ ਓਮੇਗਾ, ਵਿਟਾਮਿਨ ਡੀ, ਬਾਇਓਟੀਨ ਅਤੇ ਜਿੰਕ ਦੀ ਚੰਗੀ ਮਾਤਰਾ ਹੁੰਦੀ ਹੈ
ਹਾਲਾਂਕਿ ਕੱਚੇ ਅੰਡੇ ਨੂੰ ਖਾਣ ਨਾਲ ਤੁਹਾਨੂੰ ਫੂਡ ਪਾਇਜ਼ਨਿੰਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ
ਇਸ ਕਰਕੇ ਸਾਨੂੰ ਕੱਚੇ ਅੰਡੇ ਦੀ ਜਗ੍ਹਾ ਉਬਲੇ ਅੰਡੇ ਖਾਣੇ ਚਾਹੀਦੇ ਹਨ, ਇਹ ਸਿਹਤ ਦੇ ਲਈ ਵਧੀਆ ਹੁੰਦੇ ਹਨ
ਉਬਲੇ ਅੰਡੇ ਵਿੱਚ ਕਿਸੇ ਵੀ ਤਰ੍ਹਾਂ ਦਾ ਤੇਲ ਅਤੇ ਮਸਾਲੇ ਦੀ ਵਰਤੋਂ ਨਹੀਂ ਹੁੰਦੀ ਹੈ
ਇਸ ਕਰਕੇ ਜਦੋਂ ਤੁਸੀਂ ਉਬਲੇ ਅੰਡੇ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ ਹੈ