ਪੰਜੀਰੀ ਨੂੰ ਬਣਾਉਣ ਲਈ ਆਟਾ, ਘਿਓ ਅਤੇ ਸੁੱਕੇ ਮੇਵੇ ਦੀ ਵਰਤੋਂ ਕੀਤੀ ਜਾਂਦੀ ਹੈ।



ਆਟੇ ਦੀ ਪੰਜੀਰੀ ਵਿੱਚ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਆਇਰਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਸਰੀਰ ਲਈ ਜ਼ਰੂਰੀ ਹਨ।



ਤੁਸੀਂ ਆਪਣੀ ਸਰਦੀਆਂ ਦੀ ਖੁਰਾਕ 'ਚ ਪੰਜੀਰੀ ਜ਼ਰੂਰ ਸ਼ਾਮਲ ਕਰੋ, ਰੋਜ਼ਾਨਾ ਇਸ ਨੂੰ ਖਾਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।



ਇਹ ਤੁਹਾਡੇ ਸਰੀਰ ਨੂੰ ਗਰਮੀ ਦਿੰਦੀ ਹੈ।

ਇਹ ਤੁਹਾਡੇ ਸਰੀਰ ਨੂੰ ਗਰਮੀ ਦਿੰਦੀ ਹੈ।

ਇਸ ਨੂੰ ਬਣਾਉਣ ਦੇ ਲਈ ਇੱਕ ਵੱਡੀ ਕੜਾਹੀ ਲਵੋ, ਇਕ ਵਿਚ ਇਕ ਜਾਂ ਦੋ ਕੜਛੀ ਘਿਓ ਪਾ ਲਓ ਅਤੇ ਇਸ ਵਿਚ ਆਟਾ , ਮੂੰਗੀ ਦੀ ਦਾਲ ਦਾ ਆਟਾ, ਥੋੜ੍ਹਾ ਬੇਸਨ ਵੀ ਪਾ ਸਕਦੇ ਹੋ।



ਇਸਨੂੰ ਇੱਕ ਵੱਡੀ ਕਟੋਰੀ ਨਾਪ ਕੇ ਪਾ ਲਵੋ ਅਤੇ ਗਰਮ ਹੋ ਰਹੇ ਘਿਓ ਵਿਚ ਪਾਕੇ ਚੰਗੀ ਤਰ੍ਹਾਂ ਭੁੰਨ ਲਓ ਜਦੋਂ ਤੱਕ ਇਹ ਭੂਰ-ਭੂਰ ਨਜ਼ਰ ਨਾ ਆਉਣ ਲੱਗ ਜਾਏ। ਫਿਰ ਇਸਨੂੰ ਥੋੜੇ ਸਮੇਂ ਲਈ ਠੰਡਾ ਹੋਣ ਦੇ ਲਈ ਰੱਖ ਦਿਓ।

ਥੋੜਾ ਜਿਹਾ ਦੇਸੀ ਘਿਓ ਪਾਕੇ, ਇਸ 'ਚ ਮਖਾਣੇ, ਬਾਦਾਮ, ਕਾਜੁ, ਤਿੱਲ, ਕੱਦੂ ਦੇ ਬੀਜ, ਮਗਜ ਅਤੇ ਬਿਲ-ਗਿਦੂ ਮਿਲਾ ਲਵੋ, ਇਸ ਨੂੰ ਹਲਕਾ ਜਿਹਾ ਤੁਸੀਂ ਕੁੱਟ ਸਕਦੇ ਹੋ , ਇਸ ਦੇ ਨਾਲ ਹੀ ਤੁਸੀਂ ਕਮਰਕਸ ਵੀ ਇਸ ਚ ਮਿਲਾ ਲਵੋ, ਇਹਨਾਂ ਨੂੰ ਮਿਕਸ ਕਰਲੋ ਅਤੇ ਭੁੰਨ ਲਓ।

ਮਿੱਠੇ ਵਿਚ ਤੁਸੀਂ ਦੇਸੀ ਖੰਡ ਮਿਲਾ ਸਕਦੇ ਹੋ।



ਜਦੋਂ ਭੁੰਨਿਆ ਹੋਇਆ ਆਟਾ ਕੋਸਾ ਹੋਵੇ ਤਾਂ ਇਸ ਵਿੱਚ ਭੁੰਨੇ ਹੋਏ ਡ੍ਰਾਈ ਫਰੂਟ ਅਤੇ ਦੇਸੀ ਖੰਡ ਮਿਲਾ ਦਿਓ।



ਤੁਹਾਡੀ ਪੰਜੀਰੀ ਤਿਆਰ ਤੁਸੀਂ ਇਸ ਨੂੰ ਰੋਜ਼ਾਨਾ ਜਿੰਨੀ ਖਾਣੀ ਹੈ ਉਸ ਹਿਸਾਬ ਨਾਲ ਗਰਮ ਕਰਕੇ ਖਾ ਸਕਦੇ ਹੋ।