Breast Cancer: ਇਨ੍ਹਾਂ ਤਰੀਕਿਆਂ ਨਾਲ ਨਿਯਮਤ ਤੌਰ 'ਤੇ ਕਰੋ ਖੁਦ ਦੀ ਜਾਂਚ



ਆਪਣੀਆਂ ਉਂਗਲਾ ਨਾਲ ਆਰਮਪਿੱਟ ਤੇ ਬ੍ਰੈਸਟ ਏਰੀਆ 'ਤੇ ਹਲਕਾ, ਮੱਧਮ ਤੇ ਫਿਰ ਜ਼ਿਆਦਾ ਦਬਾਅ ਪਾਓ



ਕਿਸੇ ਤਰ੍ਹਾਂ ਦੀ ਗੱਠ ਜਾਂ ਬਦਲਾਅ ਦੀ ਜਾਂਚ ਕਰੋ।



ਬ੍ਰੈਸਟ ਦੀ ਸਕਿੰਨ, ਨਿੱਪਲ, ਰੰਗ ਜਾਂ ਬਨਾਵਟ 'ਚ ਕਿਸੇ ਤਰ੍ਹਾਂ ਦਾ ਬਦਲਾਅ ਨਜ਼ਰ ਆਵੇ ਤਾਂ ਇਸ ਨੂੰ ਗੰਭੀਰਤਾ ਨਾਲ ਲਓ।



ਨਾਲ ਹੀ ਇਹ ਵੀ ਨੋਟ ਕਰੋ ਕਿ ਕੀ ਬਦਲਾਅ ਸਿਰਫ਼ ਇਕ ਛਾਤੀ 'ਚ ਹੈ ਜਾਂ ਦੋਵਾਂ ਚ।



ਸਿੱਧੇ ਲੇਟ ਜਾਓ ਤਾਂ ਕਿ ਛਾਤੀ ਦੇ ਟਿਸ਼ੂ ਛਾਤੀ ਦੇ ਖੇਤਰ 'ਚ ਬਰਾਬਰ ਫੈਲ ਜਾਣ।



ਨਿੱਪਲ 'ਤੇ ਹਲਕਾ, ਮੱਧਮ ਤੇ ਜ਼ੋਰਦਾਰ ਦਬਾਅ ਪਾ ਕੇ ਚੈੱਕ ਕਰੋ ਕਿ ਕੋਈ ਡਿਸਚਾਰਜ, ਪਸ ਜਾਂ ਪਾਣੀ ਨਾ ਨਿਕਲ ਰਿਹਾ ਹੋਵੇ।



ਅਜਿਹਾ ਹੋਣ 'ਤੇ ਤੁਰੰਤ ਡਾਕਟਰ ਨੂੰ ਸੂਚਿਤ ਕਰੋ।



ਆਮ ਤੌਰ 'ਤੇ ਬ੍ਰੈਸਟ ਨੂੰ ਛੂਹਣ 'ਤੇ ਗਰਮਾਹਟ ਲੱਗੇ ਜਾਂ ਫਿਰ ਕਿਤੇ ਰੈੱਡਨੈੱਸ ਜਾਂ ਕਾਲਾ ਪਿਆ ਹੋਇਆ ਨਿਸ਼ਾਨ ਵਰਗਾ ਦਿਸੇ ਤਾਂ ਵੀ ਡਾਕਟਰ ਨੂੰ ਸੂਚਿਤ ਕਰੋ।



ਬ੍ਰੈਸਟ 'ਤੇ ਬਿਨਾਂ ਕਾਰਨ ਲੰਬੇ ਸਮੇਂ ਤਕ ਖੁਜਲੀ ਹੋਣ 'ਤੇ ਵੀ ਇਸ ਨੂੰ ਗੰਭੀਰਤਾ ਨਾਲ ਲਓ।