ਹਰਾ ਪਿਆਜ਼ ਲਗਭਗ ਸਾਰੀਆਂ ਸਬਜ਼ੀਆਂ ਵਿਚ ਵਰਤਿਆ ਜਾਂਦਾ ਹੈ



ਹਰੇ ਪਿਆਜ਼ ਦਾ ਸੀਜ਼ਨ ਅਗਸਤ ਤੋਂ ਨਵੰਬਰ ਤੱਕ ਰਹਿੰਦਾ ਹੈ।



ਹਰੇ ਪਿਆਜ਼ ਵਿਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ



ਇਸਦਾ ਸੇਵਨ ਕਰਨ ਨਾਲ ਸਾਡੀ ਨਿਗ੍ਹਾ ਤੇਜ਼ ਹੁੰਦੀ ਹੈ।



ਹਰਾ ਪਿਆਜ਼ ਖਾਣ ਨਾਲ ਅੱਖਾਂ ਦੀ ਰੈਟੀਨਾ ‘ਚ ਪਿਗਮੈਂਟ ਵਧਦਾ ਹੈ,



ਜੋ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਮਦਦਗਾਰ ਸਾਬਤ ਹੁੰਦਾ ਹੈ।



ਇਸਦੇ ਇਲਾਵਾ ਵੀ ਹਰੇ ਪਿਆਜ਼ ਦੇ ਕਈ ਲਾਭ ਹਨ



ਇਹ ਸਾਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਬਚਾਉਂਦਾ ਹੈ।



ਹਰਾ ਪਿਆਜ਼ ਖਾਣ ਨਾਲ ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਵੀ ਕੰਟਰੌਲ ਵਿਚ ਰਹਿੰਦਾ ਹੈ।



ਹਰਾ ਪਿਆਜ਼ ਸਕਿਨ ਅਤੇ ਹੱਡੀਆਂ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਸ ਲਈ ਹਰੇ ਪਿਆਜ਼ ਨੂੰ ਡਾਇਟ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ।