ਅੱਜਕੱਲ੍ਹ ਬਾਜ਼ਾਰ ਵਿੱਚ ਵਾਈਟ ਤੇ ਬ੍ਰਾਊਨ ਬਰੈੱਡ ਵੱਡੀ ਚਰਚਾ ਹੈ।

ਕਈ ਲੋਕ ਸਿਹਤਮੰਦ ਬਣਨ ਲਈ ਬ੍ਰਾਊਨ ਬਰੈੱਡ ਨੂੰ ਵਧੀਆ ਮੰਨਦੇ ਹਨ ਤੇ ਵਾਈਟ ਬਰੈੱਡ ਨਹੀਂ ਖਰੀਦਦੇ।

ਉਨ੍ਹਾਂ ਦਾ ਮੰਨਣਾ ਹੈ ਕਿ ਬ੍ਰਾਊਨ ਬਰੈੱਡ ਪੌਸਟਿਕ ਹੁੰਦੀ ਹੈ। ਪਰ ਸਵਾਲ ਇਹ ਹੈ ਕਿ ਕੀ ਹਰੇਕ ਬ੍ਰਾਊਨ ਬਰੈੱਡ ਸੱਚਮੁੱਚ ਪੌਸਟਿਕ ਹੁੰਦੀ ਹੈ ਜਾਂ ਸਿਰਫ ਰੰਗ ਦੇ ਨਾਲ ਲੋਕਾਂ ਨੂੰ ਧੋਖਾ ਦਿੱਤਾ ਜਾਂਦਾ ਹੈ?

ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰਿਕਸ ਦੇ ਮਾਹਿਰਾਂ ਨੇ ਮਾਪਿਆਂ ਲਈ ਕਿਹਾ ਹੈ ਕਿ ਬੱਚਿਆਂ ਦੀ ਖੁਰਾਕ 'ਚ ਬਰੈੱਡ ਘੱਟੋ-ਘੱਟ ਰੱਖੋ। ਉਨ੍ਹਾਂ ਅਨੁਸਾਰ ਬਰੈੱਡ ਇਕ ਜੰਕ ਫੂਡ ਹੈ ਜੋ ਸਿਰਫ਼ ਬੱਚਿਆਂ ਲਈ ਨਹੀਂ, ਬਲਕਿ ਵੱਡਿਆਂ ਲਈ ਵੀ ਨੁਕਸਾਨਦਾਇਕ ਹੈ।

ਇਹ ਅਲਟਰਾ-ਪ੍ਰੋਸੈਸਡ ਫੂਡ ਹੈ, ਜੋ ਅੱਜਕੱਲ੍ਹ ਘਰਾਂ ਵਿੱਚ ਵਧੇਰੇ ਵਰਤਿਆ ਜਾ ਰਿਹਾ ਹੈ।

ਬਰੈੱਡ ਵਿਚ ਲੋੜੀਂਦੇ ਪੌਸ਼ਟਿਕ ਤੱਤ ਬਹੁਤ ਘੱਟ ਹੁੰਦੇ ਹਨ।

ਇਸ 'ਚ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਖਣਿਜ ਨਾ ਕੇ ਬਰਾਬਰ ਹੁੰਦੇ ਹਨ, ਪਰ ਕਾਰਬੋਹਾਈਡਰੇਟ ਅਤੇ ਕੈਲੋਰੀ ਦੀ ਮਾਤਰਾ ਵੱਧ ਹੁੰਦੀ ਹੈ।

ਖਾਸ ਕਰਕੇ ਵਾਈਟ ਬਰੈੱਡ, ਜਿਸ ਵਿੱਚ ਸਿਰਫ਼ ਸਧਾਰਨ ਕਾਰਬੋਹਾਈਡਰੇਟ ਹੁੰਦੇ ਹਨ, ਇਹ ਵਧੇਰੇ ਭਾਰ, ਸ਼ੂਗਰ ਜਾਂ ਦਿਲ ਦੀਆਂ ਬਿਮਾਰੀਆਂ ਵੱਲ ਲੈ ਜਾ ਸਕਦੀ ਹੈ।

ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜੋ ਲੋਕ ਸੋਚਦੇ ਹਨ ਕਿ ਬ੍ਰਾਊਨ ਬਰੈੱਡ ਵਾਈਟ ਬਰੈੱਡ ਨਾਲੋਂ ਸਿਹਤਮੰਦ ਹੁੰਦੀ ਹੈ, ਉਹਨਾਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਜ਼ਿਆਦਾਤਰ ਬ੍ਰਾਊਨ ਬਰੈੱਡ ਵੀ ਰਿਫਾਇੰਡ ਆਟੇ ਤੋਂ ਬਣੀ ਹੁੰਦੀ ਹੈ। ਇਹ ਵੀ ਵਾਈਟ ਬਰੈੱਡ ਵਾਂਗ ਹੀ ਪ੍ਰੋਸੈਸ ਕੀਤੀ ਜਾਂਦੀ ਹੈ।

ਜੇ ਤੁਸੀਂ ਇਹ ਸੋਚ ਕੇ ਬ੍ਰਾਊਨ ਬਰੈੱਡ ਖਾਂਦੇ ਹੋ ਕਿ ਇਸ ਨਾਲ ਭਾਰ ਨਹੀਂ ਵਧੇਗਾ ਜਾਂ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਨਹੀਂ ਹੋਣਗੀਆਂ, ਤਾਂ ਤੁਹਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ।

ਦਿਸ਼ਾ-ਨਿਰਦੇਸ਼ਾਂ ਮੁਤਾਬਕ, ਜੇ ਕੋਈ ਵਕਤ ਦੀ ਕਮੀ ਕਰਕੇ ਰੋਜ਼ਾਨਾ ਤਿਆਰ ਬਰੈੱਡ ਖਾਂਦਾ ਹੈ, ਭਾਵੇਂ ਉਹ ਬ੍ਰਾਊਨ ਹੋਵੇ ਜਾਂ ਹੋਰ ਕਿਸਮ ਦੀ, ਤਾਂ ਉਸਨੂੰ ਸਰੀਰਕ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।