ਜੇ ਤੁਸੀਂ ਵੀ ਦਿਨ ਭਰ ਦਫਤਰ 'ਚ ਲੰਮੇ ਸਮੇਂ ਤੱਕ ਕੁਰਸੀ 'ਤੇ ਬੈਠੇ ਰਹਿੰਦੇ ਹੋ, ਤਾਂ ਇਹ ਆਦਤ ਤੁਹਾਡੇ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ।

WHO ਮੁਤਾਬਕ, ਸਾਡਾ ਦਿਮਾਗ 90 ਮਿੰਟ ਤੱਕ ਹੀ ਧਿਆਨ ਕੇਂਦਰਿਤ ਕਰ ਸਕਦਾ ਹੈ, ਇਸ ਤੋਂ ਬਾਅਦ ਥੋੜ੍ਹਾ ਆਰਾਮ ਜ਼ਰੂਰੀ ਹੁੰਦਾ ਹੈ।

ਖਾਸ ਕਰਕੇ ਔਰਤਾਂ ਨੂੰ ਹਰ ਘੰਟੇ ਬਾਅਦ ਘੱਟੋ-ਘੱਟ 5 ਮਿੰਟ ਲਈ ਟਹਿਲਣਾ ਚਾਹੀਦਾ ਹੈ, ਨਹੀਂ ਤਾਂ ਇਹ ਆਦਤ ਭਵਿੱਖ ਵਿੱਚ ਸਰੀਰਕ ਸਮੱਸਿਆਵਾਂ ਅਤੇ ਪ੍ਰਜਨਨ ਸਮਰੱਥਾ 'ਤੇ ਮਾੜਾ ਅਸਰ ਪਾ ਸਕਦੀ ਹੈ।

ਦੱਖਣੀ ਕੋਰੀਆ ਵਿੱਚ ਬੱਚਿਆਂ ਦੀ ਜਨਮ ਦਰ ਲਗਾਤਾਰ ਘੱਟ ਰਹੀ ਹੈ।

ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਹਾਲਾਤ ਨਹੀਂ ਬਦਲੇ, ਤਾਂ ਅਗਲੇ 60 ਸਾਲਾਂ ਵਿੱਚ ਜਨਸੰਖਿਆ ਅੱਧ ਤੋਂ ਵੀ ਘੱਟ ਰਹਿ ਜਾਵੇਗੀ।

ਨੌਜਵਾਨ ਬੱਚੇ ਪੈਦਾ ਕਰਨ ਤੋਂ ਗੁਰੇਜ਼ ਕਰ ਰਹੇ ਹਨ ਕਿਉਂਕਿ ਉੱਚ ਸਿੱਖਿਆ, ਨੌਕਰੀ, ਘਰ ਅਤੇ ਚਿਹਰੇ ਦੀ ਸਰਜਰੀ ਦਾ ਖਰਚ ਬਹੁਤ ਜ਼ਿਆਦਾ ਹੈ।

ਪਿਛਲੇ ਕਈ ਸਾਲਾਂ ਤੋਂ ਦੱਖਣੀ ਕੋਰੀਆ ਦੀਆਂ ਕੰਮਕਾਜੀ ਔਰਤਾਂ ਮਹਿਸੂਸ ਕਰ ਰਹੀਆਂ ਸਨ ਕਿ ਬੱਚਾ ਪੈਦਾ ਕਰਨ ਅਤੇ ਉਸ ਦੀ ਪਰਵਰਿਸ਼ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਉੱਤੇ ਹੀ ਆ ਜਾਂਦੀ ਹੈ।

ਇਸ ਕਾਰਨ ਕਈ ਕੁੜੀਆਂ ਨੇ ਵਿਆਹ ਦੇਰ ਨਾਲ ਕੀਤਾ ਅਤੇ ਬੱਚਿਆਂ ਨੂੰ ਲੈ ਕੇ ਉਨਾਂ ਦੀ ਰੁਚੀ ਘੱਟ ਹੋਣ ਲੱਗੀ।

ਇਹੀ ਵਜ੍ਹਾ ਸੀ ਕਿ ਜਨਮ ਦਰ ਘਟ ਗਈ। ਪਰ ਹੁਣ ਚੰਗੀ ਖ਼ਬਰ ਇਹ ਹੈ ਕਿ ਇਸ ਸਾਲ ਉੱਥੇ ਜਨਮ ਦਰ ਵਿੱਚ ਕੁਝ ਸੁਧਾਰ ਆਇਆ ਹੈ।

ਆਕਸਫੋਰਡ ਯੂਨੀਵਰਸਿਟੀ ਵਿੱਚ ਹੋਏ ਇੱਕ ਤਾਜ਼ਾ ਅਧਿਐਨ ਅਨੁਸਾਰ, ਦੱਖਣੀ ਕੋਰੀਆ ਵਿੱਚ ਹਰ ਛੇ ਵਿੱਚੋਂ ਇੱਕ ਬੱਚਾ ਆਈਵੀਐਫ ਤਕਨੀਕ ਰਾਹੀਂ ਪੈਦਾ ਹੋ ਰਿਹਾ ਹੈ।