ਅਕਸਰ ਅਸੀਂ ਮੰਨ ਲੈਂਦੇ ਹਾਂ ਕਿ ਕੇਵਲ ਗਲਤ ਖਾਣ-ਪੀਣ ਹੀ ਕੋਲੈਸਟ੍ਰੋਲ ਵਧਾਉਂਦਾ ਹੈ, ਪਰ ਅਸਲ 'ਚ ਸਾਡੀ ਰੁਟੀਨ ਵਿੱਚ ਕੁਝ ਅਜਿਹੀਆਂ ਆਦਤਾਂ ਹੁੰਦੀਆਂ ਹਨ ਜੋ ਹੌਲੀ-ਹੌਲੀ ਦਿਲ ਨੂੰ ਨੁਕਸਾਨ ਪਹੁੰਚਾ ਰਹੀਆਂ ਹੁੰਦੀਆਂ ਹਨ।

ਡਾਕਟਰਾਂ ਅਨੁਸਾਰ ਇਹ 5 ਆਮ ਗਲਤੀਆਂ ਅਜਿਹੀਆਂ ਹਨ ਜੋ ਅਸੀਂ ਆਮ ਤੌਰ 'ਤੇ ਅਣਡਿੱਠੀਆਂ ਕਰ ਦਿੰਦੇ ਹਾਂ, ਪਰ ਇਹੀ ਆਦਤਾਂ ਸਾਡੀ ਸਿਹਤਮੰਦ ਡਾਇਟ ਅਤੇ ਐਕਸਰਸਾਈਜ਼ ਦੇ ਪ੍ਰਭਾਵ ਨੂੰ ਵੀ ਖ਼ਤਮ ਕਰ ਦਿੰਦੀਆਂ ਹਨ। ਆਓ ਜਾਣੀਏ ਉਹ ਕਿਹੜੀਆਂ ਛੁਪੀਆਂ ਆਦਤਾਂ ਹਨ ਜੋ ਕੋਲੈਸਟ੍ਰੋਲ ਨੂੰ ਵਧਾਉਂਦੀਆਂ ਹਨ।

ਨਾਸ਼ਤਾ ਦਿਨ ਦੀ ਸ਼ੁਰੂਆਤ ਲਈ ਸਭ ਤੋਂ ਮਹੱਤਵਪੂਰਨ ਭੋਜਨ ਹੈ। ਜੇ ਤੁਸੀਂ ਇਸਨੂੰ ਛੱਡ ਦਿੰਦੇ ਹੋ, ਤਾਂ ਸਰੀਰ ਦਾ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਅਤੇ ਤਣਾਅ ਵੱਧ ਜਾਂਦਾ ਹੈ।

ਇਹ ਖਰਾਬ ਕੋਲੈਸਟ੍ਰੋਲ ਨੂੰ ਵੀ ਵਧਾ ਸਕਦਾ ਹੈ। ਪੌਸ਼ਟਿਕ ਨਾਸ਼ਤਾ ਨਾਲ ਤੁਸੀਂ ਦਿਨ ਭਰ ਐਕਟਿਵ ਰਹਿੰਦੇ ਹੋ ਅਤੇ ਗੈਰ-ਸਿਹਤਮੰਦ ਚੀਜ਼ਾਂ ਖਾਣ ਦੀ ਲੋੜ ਘੱਟ ਹੁੰਦੀ ਹੈ।

ਤਣਾਅ ਅਤੇ ਨੀਂਦ ਦੀ ਘਾਟ ਤੁਹਾਡੇ ਮੂਡ ਦੇ ਨਾਲ ਨਾਲ ਕੋਲੈਸਟ੍ਰੋਲ 'ਤੇ ਵੀ ਅਸਰ ਪਾਉਂਦੀ ਹੈ।

ਤਣਾਅ ਅਤੇ ਨੀਂਦ ਦੀ ਘਾਟ ਤੁਹਾਡੇ ਮੂਡ ਦੇ ਨਾਲ ਨਾਲ ਕੋਲੈਸਟ੍ਰੋਲ 'ਤੇ ਵੀ ਅਸਰ ਪਾਉਂਦੀ ਹੈ।

ਤਣਾਅ ਦੌਰਾਨ ਸਰੀਰ ਕੋਰਟੀਸੋਲ ਹਾਰਮੋਨ ਛੱਡਦਾ ਹੈ, ਜੋ ਕੋਲੈਸਟ੍ਰੋਲ ਵਧਾ ਸਕਦਾ ਹੈ। ਥੋੜ੍ਹੀ ਨੀਂਦ ਨਾਲ ਸਰੀਰ ਦਾ ਸੰਤੁਲਨ ਵਿਗੜਦਾ ਹੈ। ਇਸ ਲਈ ਚੰਗੀ ਨੀਂਦ ਅਤੇ ਤਣਾਅ ਦਾ ਸਹੀ ਪ੍ਰਬੰਧਨ ਸਿਹਤਮੰਦ ਕੋਲੈਸਟ੍ਰੋਲ ਲਈ ਜ਼ਰੂਰੀ ਹੈ।

ਵਾਰ-ਵਾਰ ਤੇਲ ਨੂੰ ਗਰਮ ਕਰਕੇ ਵਰਤਣਾ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ।

ਇਹ ਟ੍ਰਾਂਸ ਫੈਟ ਪੈਦਾ ਕਰਦਾ ਹੈ, ਜੋ ਕੋਲੈਸਟ੍ਰੋਲ ਵਧਾਉਂਦਾ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧਾਉਂਦਾ ਹੈ। ਇਸ ਲਈ ਤੇਲ ਨੂੰ ਦੁਬਾਰਾ ਵਰਤਣ ਤੋਂ ਗੁਰੇਜ਼ ਕਰੋ, ਖਾਸ ਕਰਕੇ ਤਲਣ ਵੇਲੇ।

ਭੁੱਖ ਲੱਗਣ 'ਤੇ ਚਿਪਸ ਜਾਂ ਬਿਸਕੁਟ ਵਰਗੇ ਪ੍ਰੋਸੈਸਡ ਸਨੈਕਸ ਖਾਣ ਦੀ ਆਦਤ ਨੁਕਸਾਨਦਾਇਕ ਹੋ ਸਕਦੀ ਹੈ।

ਇਹ ਸਨੈਕਸ ਟ੍ਰਾਂਸ ਫੈਟ ਅਤੇ ਗੈਰ-ਸਿਹਤਮੰਦ ਤੇਲਾਂ ਨਾਲ ਭਰੇ ਹੁੰਦੇ ਹਨ, ਜੋ ਕੋਲੈਸਟ੍ਰੋਲ ਵਧਾਉਂਦੇ ਹਨ। ਇਸ ਦੀ ਥਾਂ ਸਿਹਤਮੰਦ ਚੋਣਾਂ ਜਿਵੇਂ ਫਲ, ਗਿਰੀਦਾਰ ਜਾਂ ਭੁੰਨੇ ਹੋਏ ਛੋਲੇ ਖਾਓ।

ਲੰਬੇ ਸਮੇਂ ਤੱਕ ਇਕੋ ਜਗ੍ਹਾ ਬੈਠੇ ਰਹਿਣ ਨਾਲ ਸਰੀਰਕ ਗਤੀਵਿਧੀ ਘੱਟ ਜਾਂਦੀ ਹੈ, ਜਿਸ ਨਾਲ ਚੰਗਾ ਕੋਲੈਸਟ੍ਰੋਲ ਘੱਟ ਅਤੇ ਮਾੜਾ ਵਧ ਸਕਦਾ ਹੈ।

ਹਰ ਘੰਟੇ ਥੋੜ੍ਹੀ ਦੇਰ ਲਈ ਉੱਠਣਾ ਜਾਂ ਹਲਕੀ ਸੈਰ ਕਰਨਾ ਸਰੀਰ ਨੂੰ ਕਿਰਿਆਸ਼ੀਲ ਰੱਖਦਾ ਹੈ ਅਤੇ ਕੋਲੈਸਟ੍ਰੋਲ ਨੂੰ ਸੰਤੁਲਿਤ ਰੱਖਣ ਵਿੱਚ ਮਦਦਗਾਰ ਹੁੰਦਾ ਹੈ।