ਚੀਆ ਸੀਡਜ਼ ਵਿਚ ਮਨੁੱਖ ਸਰੀਰ ਵਿਚ ਜਮ੍ਹਾਂ ਐਕਸਟਰਾ ਚਰਬੀ ਜਾਂ ਸੋਜ ਨੂੰ ਘੱਟ ਕਰਨ ਦੀ ਸਮਰੱਥਾ ਹੁੰਦੀ ਹੈ। ਇਸ ਦਾ ਸੇਵਨ ਕੋਲੈਸਟ੍ਰੋਲ ਨੂੰ ਕਾਬੂ ਕਰਦਾ ਹੈ ਜਿਸ ਨਾਲ ਲੋ ਬਲਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਬਹੁਤ ਫਾਇਦਾ ਹੁੰਦਾ ਹੈ।



ਨੈਸ਼ਨਲ ਇੰਸਟੀਚਿਊਟ ਔਫ ਹੈਲਥ’ ਦੇ ਮੁਤਾਬਕ ਚੀਆ ਸੀਡਜ਼ ਦੀ ਉੱਚ ਫਾਈਬਰ ਸਮੱਗਰੀ ਅਤੇ ਫੈਟ ਕਾਰਨ ਕੁਦਰਤੀ ਤੌਰ 'ਤੇ' ਬਲੱਡ ਸ਼ੂਗਰ ਕਾਬੂ ਰਹਿੰਦੀ ਹੈ।



ਚੀਆ ਸੀਡਜ਼ ਖੂਨ ਵਿਚ ਬਹੁਤ ਜ਼ਿਆਦਾ ਚਰਬੀ ਅਤੇ ਇਨਸੁਲਿਨ ਪ੍ਰਤੀਰੋਧ ਵਰਗੇ ਵਿਕਾਰਾਂ ਨੂੰ ਰੋਕਣ ਵਿਚ ਮਦਦ ਕਰਦੇ ਹਨ, ਜੋ ਸੂਗਰ ਦੇ ਵਿਸ਼ੇਸ਼ ਕਾਰਕ ਹੁੰਦੇ ਹਨ। ਯਾਨੀ ਚੀਆ ਸੀਡਸ ਸੂਗਰ ਨੂੰ ਰੋਕਣ ਵਿਚ ਸਮਰੱਥਾਵਾਨ ਹੁੰਦੇ ਹਨ।



ਚੀਆ ਸੀਡਜ਼ ਸਿਹਤਮੰਦ ਸੈੱਲ ਨੂੰ ਨੁਕਸਾਨ ਪਹੁੰਚਾਏ ਬਿਨਾਂ ਕੈਂਸਰ ਦੇ ਜੀਵਾਣੂਆਂ ਦੀ ਸਫਾਏ ਲਈ ਕਾਫ਼ੀ ਲਾਭਦਾਇਕ ਸਿੱਧ ਹੁੰਦੇ ਹਨ। ਇਸ ਦੇ ਤੇਲ ਵਿਚ ਵੀ ਕੈਂਸਰ ਸੈੱਲਾਂ ਨੂੰ ਖਤਮ ਕਰਨ ਵਾਲੇ ਗੁਣ ਪਾਏ ਜਾਂਦੇ ਹਨ।



ਚੀਆ ਸੀਡਜ਼ ਫਾਈਬਰ ਨਾਲ ਭਰਪੂਰ ਹੁੰਦੇ ਹਨ। ਜੇਕਰ ਤੁਹਾਨੂੰ ਕਬਜ਼ ਜਾਂ ਪੇਟ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਚਿਆ ਦੇ ਬੀਜਾਂ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ।



ਚੀਆ ਸੀਡਜ਼ ਵਿੱਚ ਮੌਜੂਦ ਮੋਨੋਅਨਸੈਚੁਰੇਟਿਡ ਫੈਟ (ਚੰਗੀ ਚਰਬੀ) ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ। ਇਸ 'ਚ ਓਮੇਗਾ-3 ਫੈਟੀ ਐਸਿਡ ਵੀ ਪਾਇਆ ਜਾਂਦਾ ਹੈ, ਜੋ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦਗਾਰ ਹੁੰਦਾ ਹੈ।



ਕੈਲਸ਼ੀਅਮ ਤੋਂ ਇਲਾਵਾ ਚੀਆ ਸੀਡਜ਼ 'ਚ ਫਾਸਫੋਰਸ ਵੀ ਪਾਇਆ ਜਾਂਦਾ ਹੈ, ਜੋ ਹੱਡੀਆਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਦੰਦਾਂ ਲਈ ਮਦਦਗਾਰ ਹੁੰਦਾ ਹੈ।



ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਚੀਆ ਸੀਡਜ਼ ਦਾ ਸੇਵਨ ਕਰ ਸਕਦੇ ਹੋ। ਇਹ ਮੋਟਾਪੇ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ।



ਚੀਆ ਸੀਡਜ਼ 'ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਚਮੜੀ ਲਈ ਫਾਇਦੇਮੰਦ ਹੁੰਦਾ ਹੈ। ਇਹ ਚਮੜੀ ਨੂੰ ਝੁਰੜੀਆਂ ਤੋਂ ਬਚਾਉਂਦੇ ਹਨ।



ਚੀਆ ਸੀਡਜ਼ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਮੰਨੇ ਜਾਂਦੇ ਹਨ। ਇਸ 'ਚ ਮੌਜੂਦ ਓਮੇਗਾ-3 ਫੈਟੀ ਐਸਿਡ ਕਾਰਨ ਇਹ ਡਾਇਬਟੀਜ਼ ਦੇ ਮਰੀਜ਼ਾਂ ਲਈ ਮਦਦਗਾਰ ਹੈ।



ਜੇਕਰ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਨੂੰ ਡਾਈਟ 'ਚ ਸ਼ਾਮਲ ਕਰ ਸਕਦੇ ਹੋ।