ਕੋਈ ਚਿਕਨ ਖਾਂਦਾ ਹੈ ਜਾਂ ਕੋਈ ਪਨੀਰ ਖਾਣਾ ਪਸੰਦ ਕਰਦਾ ਹੈ, ਸੁਆਦ ਦੋਵਾਂ ਦਾ ਹੀ ਚੰਗਾ ਹੈ।

ਪਰ ਇਸ ਗੱਲ ਨੂੰ ਲੈ ਕੇ ਅਕਸਰ ਬਹਿਸ ਹੁੰਦੀ ਹੈ ਕਿ ਪਨੀਰ ਜਾਂ ਚਿਕਨ ਵਿੱਚੋਂ ਕਿਹੜਾ ਜ਼ਿਆਦਾ ਵਧੀਆ ਹੈ ਤਾਂ ਆਓ ਜਾਣਦੇ ਹਾਂ

Published by: ਗੁਰਵਿੰਦਰ ਸਿੰਘ

ਪਨੀਰ ਵਿੱਚ ਪ੍ਰੋਟੀਨ ਤਾਂ ਹੁੰਦਾ ਹੀ ਹੈ ਪਰ ਇਸ ਵਿੱਚ ਓਮੇਗਾ 3 ਤੇ ਓਮੇਗਾ 6 ਵਰਗੇ ਫੈਟੀ ਐਸਿਡ ਵੀ ਪਾਏ ਜਾਂਦੇ ਹਨ।

Published by: ਗੁਰਵਿੰਦਰ ਸਿੰਘ

ਦੁੱਧ ਤੋਂ ਬਣਾਇਆ ਪਨੀਰ ਕੈਲਸ਼ੀਅਮ ਦਾ ਚੰਗਾ ਸਰੋਤ ਹੈ ਇਹ ਹੱਡੀਆਂ ਤੇ ਦੰਦਾਂ ਲਈ ਵੀ ਚੰਗਾ ਹੈ।

ਪਨੀਰ ਖਾਣ ਨਾਲ ਖੂਨ ਦੀ ਮਾਤਰਾ ਵੀ ਵਧਦੀ ਹੈ ਤੇ ਇਸ ਨਾਲ ਇਮੂਨਿਟੀ ਵਿੱਚ ਵੀ ਸੁਧਾਰ ਹੁੰਦਾ ਹੈ।



ਜੇ ਚਿਕਨ ਦੀ ਗੱਲ ਕਰੀਏ ਤਾਂ ਇਸ ਵਿੱਚ ਅਮੀਨੋ ਐਸਿਡ ਹੁੰਦੇ ਹਨ ਜੋ ਸਰੀਰ ਨੂੰ ਤੰਦਰੁਸਤ ਰੱਖਦੇ ਹਨ।

Published by: ਗੁਰਵਿੰਦਰ ਸਿੰਘ

ਚਿਕਨ ਵਿਟਾਮਿਨ ਬੀ12, ਫਾਸਫੋਰਸ ਤੇ ਆਇਰਨ ਦਾ ਚੰਗਾ ਸਰੋਤ ਹੈ

ਜੇ ਤੁਸੀਂ ਰੋਜ਼ ਚਿਕਨ ਖਾਂਦੇ ਹੋ ਤਾਂ ਸਿਹਤ ਲਈ ਚੰਗਾ ਤੇ ਇਸ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।

ਪਨੀਰ ਤੇ ਚਿਕਨ ਦੋਵੇਂ ਹੀ ਚੰਗੇ ਹਨ ਪਰ ਜੇ ਤੁਸੀਂ ਘੱਟ ਫੈਟ ਵਾਲਾ ਫੂਡ ਖਾਣਾ ਹੈ ਤਾਂ ਚਿਕਨ ਚੰਗਾ ਹੈ



ਹਾਲਾਂਕਿ ਦੋਵੇਂ ਹੀ ਭਾਰ ਘਟਾਉਣ ਵਿੱਚ ਸਹਾਈ ਹੋ ਸਕਦੇ ਹਨ ਤੇ ਰੋਜ਼ਾਨਾ ਪ੍ਰੋਟੀਨ ਗੋਲ ਪੂਰਾ ਕਰਨ ਵਿੱਚ ਵੀ ਫਾਇਦੇਮੰਦ ਹਨ।