ਗਰਮੀ ਅਤੇ ਤੇਜ਼ ਧੁੱਪ ਲੋਕਾਂ ਨੂੰ ਡਿਹਾਈਡ੍ਰੇਸ਼ਨ ਅਤੇ ਬਦਹਜ਼ਮੀ ਦਾ ਸ਼ਿਕਾਰ ਬਣਾ ਦਿੰਦੀ ਹੈ।



ਗਰਮੀਆਂ ਵਿਚ ਮਿਲਣ ਵਾਲੇ ਫ਼ਲਾਂ ਵਿਚ 80-90 ਫ਼ੀਸਦੀ ਪਾਣੀ ਹੁੰਦਾ ਹੈ।ਇਹਨਾਂ ਵਿਚ ਵਿਟਾਮਿਨ, ਫਾਇਬਰ, ਐਂਟੀ-ਆਕਸਾਈਡੈਂਟ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਹਨਾਂ ਵਿਚ ਫੈਟ ਦੀ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ।



ਅੰਬ: ਅੰਬ ਬਦਹਜ਼ਮੀ, ਪਾਚਨ ਸ਼ਕਤੀ ਅਤੇ ਕੈਂਸਰ ਦੇ ਖ਼ਤਰੇ ਨੂੰ ਘਟ ਕਰਨ ਵਿਚ ਮਦਦ ਕਰਦਾ ਹੈ। ਕੱਚਾ ਅੰਬ ਸ਼ਰੀਰ ਲਈ ਠੰਡਾ ਹੁੰਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਅੰਬ ਦਾ ਸੇਵਨ ਨਹੀਂ ਕਰਨਾ ਚਾਹੀਦਾ।



ਸੰਤਰਾ: ਸੰਤਰਾ ਵੀ ਠੰਡਾ ਫ਼ਲ ਮੰਨਿਆ ਜਾਂਦਾ ਹੈ।ਇਸ ਵਿਚ ਥਿਆਮਿਨ, ਫੋਲਟੇ, ਵਿਟਾਮਿਨ ਸੀ, ਬੇਟਾਕਾਰੋਨੇਟ ਹੁੰਦਾ ਹੈ। ਇਸ ਵਿਚ ਮੌਜੂਦ ਫਾਇਬਰ ਫ਼ਾਇਦੇਮੰਦ ਹੁੰਦਾ ਹੈ।



ਸੇਬ ਵਿਚ ਫਾਇਬਰ, ਕੈਲਸ਼ੀਅਮ, ਵਿਟਾਮਿਨ ਏ ਪਾਇਆ ਜਾਂਦਾ ਹੈ। ਇਹ ਕਬਜ਼ ਦੀ ਪਰੇਸ਼ਾਨੀ ਦੂਰ ਕਰਨ ਅਤੇ ਭਾਰ ਘਟ ਕਰਨ ਵਿਚ ਸਹਾਇਕ ਹੁੰਦਾ ਹੈ।



ਲੀਚੀ: ਲੀਚੀ ਹਲਕੀ ਗਰਮ ਹੁੰਦੀ ਹੈ। ਇਸ ਵਿਚ ਵਿਟਾਮਿਨ ਬੀ, ਸੀ, ਮਿਨਰਲਸ, ਪੋਟੇਸ਼ੀਅਮ, ਕਾਪਰ ਹੁੰਦੇ ਹਨ। ਇਹ ਪਾਣੀ ਦਾ ਚੰਗਾ ਸ੍ਰੋਤ ਮੰਨੀ ਜਾਂਦੀ ਹੈ। ਭਾਰ ਘਟ ਕਰਨ ਅਤੇ ਸ਼ੂਗਰ ਦੇ ਮਰੀਜ਼ ਲੀਚੀ ਤੋਂ ਦੂਰ ਰਹਿਣ।



ਤਰਬੂਜ: ਤਰਬੂਜ ਸ਼ਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਫ਼ਲ ਪਾਣੀ ਅਤੇ ਇਲੈਕਟ੍ਰੋਲਾਈਟ ਨਾਲ ਭਰਪੂਰ ਹੁੰਦਾ ਹੈ ਅਤੇ ਪਾਚਨ ਕਿਰਿਆ ਤੇ ਕਿਡਨੀ ਲਈ ਵੀ ਬਹੁਤ ਵਧੀਆ ਹੁੰਦਾ ਹੈ। ਇਹ ਡਿਹਾਈਡ੍ਰੈਸ਼ਨ ਤੋਂ ਬਚਾਉਂਦਾ ਹੈ।



ਕੇਲਾ: ਇਹ ਪੋਟੇਸ਼ੀਅਮ ਨਾਲ ਭਰਪੂਰ ਹੁੰਦਾ ਹੈ।ਕੈਲਸ਼ੀਅਮ ਨਾਲ ਭਰਪੂਰ ਹੋਣ ਕਾਰਨ ਇਹ ਹੱਡੀਆਂ ਅਤੇ ਦੰਦਾਂ ਲਈ ਚੰਗਾ ਹੁੰਦਾ ਹੈ। ਇਸ ਵਿਚ ਪਾਣੀ ਦੀ ਮਾਤਰਾ ਅਤੇ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਸ਼ੂਗਰ ਦੇ ਰੋਗੀ ਅਤੇ ਭਾਰ ਘਟ ਕਰਨ ਵਾਲਿਆਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।



ਖਰਬੂਜਾ: ਇਹ ਪਾਣੀ ਦਾ ਸਭ ਤੋਂ ਵਧੀਆ ਸ੍ਰੋਤ ਹੁੰਦਾ ਹੈ। ਇਸ ਵਿਚ ਵਿਟਾਮਿਨ ਏ, ਵਿਟਾਮਿਨ ਸੀ, ਪੋਟੇਸ਼ੀਅਮ, ਜਿੰਕ ਹੁੰਦਾ ਹੈ ਜੋ ਸਿਹਤ ਅਤੇ ਚਮੜੀ ਲਈ ਸਹਾਇਕ ਹੁੰਦਾ ਹੈ।



ਪਪੀਤਾ: ਇਹ ਫ਼ਲ ਗਰਮ ਹੁੰਦਾ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਇਸ ਨੂੰ ਖਾਣ ਤੋਂ ਮਨਾ ਕੀਤਾ ਗਿਆ ਹੈ। ਇਸ ਵਿਚ ਪਪੇਨ ਨਾਮਕ ਐਨਜ਼ਾਈਮ ਹੁੰਦਾ ਹੈ। ਸਹੀ ਪਾਚਨ ਵਿਚ ਮਦਦ ਕਰਦਾ ਹੈ।



ਆਲੂਬੁਖਾਰਾ : ਆਲੂਬੁਖਾਰਾ ਕਈ ਗੁਣਾਂ ਦਾ ਖ਼ਜ਼ਾਨਾ ਹੈ। ਇਹ ਫ਼ਲ ਠੰਡਾ ਹੁੰਦਾ ਹੈ। ਇਹ ਵਿਟਾਮਿਨ ਏ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ।