ਬੁੱਢੀ ਮਾਈ ਦੇ ਵਾਲ ਯਾਨੀਕਿ ਕਾਟਨ ਕੈਂਡੀ, ਜਿਸ ਨੂੰ ਲੈ ਕੇ ਨਵਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਇਸ ਦੇ ਸੇਵਨ ਨਾਲ ਕੈਂਸਰ ਹੋ ਸਕਦਾ ਹੈ। ਇਸ ਖੋਜ ਨੇ ਸਭ ਨੂੰ ਹੈਰਾਨ ਕਰ ਰੱਖ ਦਿੱਤਾ ਹੈ ਜਿਸ ਕਰਕੇ ਭਾਰਤ ਦੇ ਵਿੱਚ ਦੋ ਰਾਜਾਂ ਵਿੱਚ ਇਸ ਨੂੰ ਬੈਨ ਵੀ ਕਰ ਦਿੱਤਾ ਹੈ ਬੁੱਢੀ ਮਾਈ ਦੇ ਵਾਲ ਲਗਭਗ ਹਰ ਕਿਸੇ ਨੇ ਆਪਣੇ ਬਚਪਨ ਦੇ ਵਿੱਚ ਜ਼ਰੂਰ ਖਾਏ ਹੋਣਗੇ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਇਹ ਪਸੰਦ ਹੈ ਹਾਲ 'ਚ ਇੱਕ ਰਿਸਰਚ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਾਟਨ ਕੈਂਡੀ ਖਾਣ ਕਰਕੇ ਕੈਂਸਰ ਹੋ ਸਕਦਾ ਹੈ ਖੋਜਕਰਤਾਵਾਂ ਨੇ ਪਾਇਆ ਕਿ ਕਾਟਨ ਕੈਂਡੀ ਵਿੱਚ ਇੱਕ ਕੈਂਸਰ ਪੈਦਾ ਕਰਨ ਵਾਲਾ ਰਸਾਇਣ ਹੁੰਦਾ ਹੈ ਜਿਸਨੂੰ Rhodamine-B ਕਿਹਾ ਜਾਂਦਾ ਹੈ ਇਸ ਵਿਚ ਮੌਜੂਦ ਰੰਗ ਜ਼ਹਿਰੀਲਾ ਹੈ ਅਤੇ ਅਕਸਰ ਕੱਪੜਿਆਂ ਨੂੰ ਰੰਗਣ ਲਈ ਵਰਤਿਆ ਜਾਂਦਾ ਹੈ ਇਸ ਨਾਲ ਲੀਵਰ ਫੇਲ ਹੋਣ ਦਾ ਖਤਰਾ ਵਧ ਸਕਦਾ ਹੈ ਰੋਡਾਮਾਇਨ-ਬੀ ਇੱਕ ਸਿੰਥੈਟਿਕ ਰੰਗ ਹੈ ਜੋ ਆਮ ਤੌਰ 'ਤੇ ਗੁਲਾਬੀ ਤੇ ਲਾਲ ਰੰਗਾਂ ਵਿੱਚ ਵਰਤਿਆ ਜਾਂਦਾ ਹੈ ਜੋ ਕਾਟਨ ਵਾਲੀ ਕੈਂਡੀ ਵਿੱਚ ਮੌਜੂਦ ਹੁੰਦੇ ਹਨ ਇਹ ਬੇਹੱਦ ਜ਼ਹਿਰੀਲਾ ਹੁੰਦਾ ਹੈ। ਜਿਸ ਨਾਲ ਕੈਂਸਰ ਹੋ ਸਕਦਾ ਹੈ