ਦਾਖਾਂ ਦੇ ਪਾਣੀ ‘ਚ ਐਂਟਾਸਿਡ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ।



ਇਹ ਵਾਲਾ ਪਾਣੀ ਪੇਟ ਦੇ ਐਸਿਡ ਨੂੰ ਠੀਕ ਕਰਕੇ ਤੁਹਾਨੂੰ ਆਰਾਮ ਦਿਵਾਉਣ ਵਿਚ ਤੁਹਾਡੀ ਕਾਫੀ ਜ਼ਿਆਦਾ ਮਦਦ ਕਰਦਾ ਹੈ।



ਕਈ ਲੋਕਾਂ ਨੂੰ ਥੋੜ੍ਹੀ ਜਿਹੀ ਚੀਜ਼ ਖਾਣ ਦੇ ਬਾਅਦ ਐਸੀਡਿਟੀ ਹੋ ਜਾਂਦੀ ਹੈ। ਉਨ੍ਹਾਂ ਲੋਕਾਂ ਲਈ ਇਹ ਕਾਫੀ ਫਾਇਦੇਮੰਦ ਹੁੰਦਾ ਹੈ।



ਦਾਖਾਂ ਦੇ ਪਾਣੀ ਵਿਚ ਭਰਪੂਰ ਮਾਤਰਾ ‘ਚ ਫਾਈਬਰ ਪਾਇਆ ਜਾਂਦਾ ਹੈ। ਖਾਲੀ ਪੇਟ ਇਸਦੇ ਪਾਣੀ ਦਾ ਸੇਵਨ ਕਰਨ ਨਾਲ ਪਾਚਣ ਤੰਤਰ ਸਹੀ ਕੰਮ ਕਰਦਾ ਹੈ।



ਦਾਖਾਂ ਪਾਣੀ ਵਿੱਚ ਫੁੱਲ ਕੇ ਕੁਦਰਤੀ ਲੇਕਸੇਟਿਵ ਦਾ ਕੰਮ ਕਰਦੀ ਹੈ। ਰੋਜ਼ਾਨਾ ਖਾਲੀ ਪੇਟ ਦਾਖਾਂ ਦਾ ਪਾਣੀ ਪੀਣ ਨਾਲ ਪੇਟ ਦੀ ਸਫਾਈ ਚੰਗੀ ਤਰ੍ਹਾਂ ਹੋ ਜਾਂਦੀ ਹੈ।



ਜੋ ਲੋਕ ਅਨੀਮੀਆ ਵਰਗੀ ਸਮੱਸਿਆ ਤੋਂ ਪੀੜਤ ਹਨ, ਜਿਨ੍ਹਾਂ ਦੇ ਸਰੀਰ 'ਚ ਹੀਮੋਗਲੋਬਿਨ ਦੀ ਸਮੱਸਿਆ ਅਕਸਰ ਹੀ ਰਹਿੰਦੀ ਹੈ।



ਰੋਜ਼ ਸਵੇਰੇ ਖਾਲੀ ਪੇਟ ਭਿਓਂ ਕੇ ਰੱਖੀਆਂ ਹੋਈਆਂ ਦਾਖਾਂ ਖਾਣ ਨਾਲ ਬਹੁਤ ਫਾਇਦੇ ਹੁੰਦੇ ਹਨ। ਆਇਰਨ ਦੀ ਕਮੀ ਦੂਰ ਹੁੰਦੀ ਹੈ।



ਜਿਨ੍ਹਾਂ ਲੋਕਾਂ ਦੀਆਂ ਅੱਖਾਂ ਕਮਜ਼ੋਰ ਹਨ ਅਤੇ ਨਜ਼ਰ ਘੱਟਣੀ ਸ਼ੁਰੂ ਹੋ ਗਈ ਹੈ, ਉਨ੍ਹਾਂ ਨੂੰ ਦਾਖਾਂ ਜਾਂ ਸੌਗੀ ਦਾ ਸੇਵਨ ਸ਼ੁਰੂ ਕਰ ਦੇਣਾ ਚਾਹੀਦਾ ਹੈ



ਕਿਉਂਕਿ ਇਸ ਵਿਚ ਵਿਟਾਮਿਨ ਏ, ਬੀਟਾ ਕੈਰੋਟੀਨ, ਐਂਟੀਆਕਸੀਡੈਂਟ ਹੁੰਦੇ ਹਨ, ਜੋ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ।



ਕਿਸ਼ਮਿਸ਼ ਵਿੱਚ ਡਾਇਟਰੀ ਫਾਈਬਰ ਅਤੇ ਪ੍ਰੋਬਾਇਓਟਿਕਸ ਪਾਏ ਜਾਂਦੇ ਹਨ।



ਇਹ ਦੋਵੇਂ ਤੱਤ ਪੇਟ ਵਿੱਚ ਚੰਗੇ ਅਤੇ ਸਿਹਤਮੰਦ ਬੈਕਟੀਰੀਆ ਬਣਾਉਣ ਵਿੱਚ ਮਦਦ ਕਰਦੇ ਹਨ, ਜਿਸ ਨਾਲ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।