ਕੋਲੈਸਟ੍ਰੋਲ ਦਾ ਵਾਧਾ ਦਿਲ ਦੀਆਂ ਬਿਮਾਰੀਆਂ, ਹਾਈ ਬਲੱਡ ਪ੍ਰੈਸ਼ਰ ਅਤੇ ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਦਾ ਮੁੱਖ ਕਾਰਨ ਬਣ ਸਕਦਾ ਹੈ। ਕੋਲੈਸਟਰੋਲ ਨੂੰ ਕੁਦਰਤੀ ਤਰੀਕੇ ਨਾਲ ਕੰਟਰੋਲ ਕਰ ਸਕਦੇ ਹੋ। ਆਓ ਜਾਣਦੇ ਹਾਂ...

ਹਰ ਰੋਜ਼ 1-2 ਲੱਸਣ ਦੀਆਂ ਕਲੀਆਂ ਖਾਣ ਨਾਲ ਖ਼ਰਾਬ ਕੋਲੈਸਟਰੋਲ ਘਟਦਾ ਹੈ।



ਲੱਸਣ ’ਚ ਐਲਿਸਿਨ ਪਾਇਆ ਜਾਂਦਾ ਹੈ, ਜੋ ਧਮਨੀਆਂ ਦੀ ਸਫਾਈ ਕਰਦਾ ਹੈ।

ਲੱਸਣ ’ਚ ਐਲਿਸਿਨ ਪਾਇਆ ਜਾਂਦਾ ਹੈ, ਜੋ ਧਮਨੀਆਂ ਦੀ ਸਫਾਈ ਕਰਦਾ ਹੈ।

ਹਰ ਸਵੇਰ ਨਿੰਬੂ ਪਾਣੀ ਪੀਣ ਨਾਲ ਸਰੀਰ ’ਚੋਂ ਫਾਲਤੂ ਚਰਬੀ ਘਟਦੀ ਹੈ। ਨਿੰਬੂ ’ਚ ਵਿਟਾਮਿਨ C ਹੁੰਦਾ ਹੈ, ਜੋ ਕੋਲੈਸਟ੍ਰੋਲ ਨੂੰ ਬੈਲੈਂਸ ਕਰਨ ’ਚ ਮਦਦ ਕਰਦਾ ਹੈ।

ਚਮਚ ਭਰ ਦਾਲਚੀਨੀ ਪਾਊਡਰ ਕੋਸੇ ਪਾਣੀ ’ਚ ਮਿਲਾ ਕੇ ਪੀਣ ਨਾਲ ਕੋਲੈਸਟਰੋਲ ਅਤੇ ਬਲੱਡ ਸ਼ੂਗਰ ਕੰਟਰੋਲ ਹੁੰਦੇ ਹਨ।

ਦਾਲਚੀਨੀ ਫੈਟ ਬਰਨਿੰਗ ਅਤੇ ਮੈਟਾਬੋਲਿਜ਼ਮ ਵਧਾਉਣ ’ਚ ਮਦਦ ਕਰਦੀ ਹੈ।

ਦਾਲਚੀਨੀ ਫੈਟ ਬਰਨਿੰਗ ਅਤੇ ਮੈਟਾਬੋਲਿਜ਼ਮ ਵਧਾਉਣ ’ਚ ਮਦਦ ਕਰਦੀ ਹੈ।

10-12 ਭਿੱਜੇ ਹੋਏ ਬਾਦਾਮ ਜਾਂ 2-3 ਅਖਰੋਟ ਰੋਜ਼ ਖਾਣ ਨਾਲ ਚੰਗਾ ਕੋਲੈਸਟਰੋਲ (HDL) ਵਧਦਾ ਹੈ।

ਇਹ ਓਮੇਗਾ-3 ਫੈਟੀ ਐਸਿਡਸ ਨਾਲ ਭਰਪੂਰ ਹੁੰਦੇ ਹਨ, ਜੋ ਦਿਲ ਦੀ ਸਿਹਤ ਲਈ ਵਧੀਆ ਹਨ।

1 ਚਮਚ ਮੇਥੀ ਦੇ ਦਾਣੇ ਰਾਤ ਭਿਓਂ ਕੇ ਸਵੇਰ ਖਾਣ ਨਾਲ LDL ਕੋਲੈਸਟਰੋਲ ਘਟਦਾ ਹੈ। ਮੇਥੀ ਫਾਈਬਰ ਅਤੇ ਐਂਟੀਓਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਜੋ ਧਮਨੀਆਂ ’ਚ ਚਰਬੀ ਘਟਾਉਂਦੀ ਹੈ।

ਹਰ ਰੋਜ਼ 1-2 ਕੱਪ ਹਰੀ ਚਾਹ ਪੀਣ ਨਾਲ ਖ਼ਰਾਬ ਕੋਲੈਸਟਰੋਲ (LDL) ਘੱਟ ਹੁੰਦਾ ਹੈ।



ਗ੍ਰੀਨ ਟੀ ’ਚ ਕੈਟੇਚਿਨ ਹੁੰਦੇ ਹਨ, ਜੋ ਧਮਨੀਆਂ ਦੀ ਖੂਨ ਦੀ ਸਫਾਈ ਕਰਦੇ ਹਨ।