ਭਾਰਤੀ ਰਸੋਈ ਦੇ ਵਿੱਚ ਜੀਰਾ ਜ਼ਰੂਰ ਪਾਇਆ ਜਾਂਦਾ ਹੈ। ਇਸ ਮਸਾਲੇ ਤੋਂ ਬਿਨਾਂ ਹਰ ਸਬਜ਼ੀ ਦਾ ਸੁਆਦ ਅਧੂਰਾ ਲੱਗਦਾ ਹੈ।



ਤੜਕੇ ਦੀ ਸ਼ੁਰੂਆਤ ਤੇਲ ਦੇ ਵਿੱਚ ਜੀਰੇ ਨੂੰ ਪਾ ਕੇ ਹੀ ਕੀਤੀ ਜਾਂਦੀ ਹੈ।ਇਸ ਨਾਲ ਖਾਣੇ ਦਾ ਸਵਾਦ ਵਧਣ ਦੇ ਨਾਲ ਸਿਹਤਮੰਦ ਰਹਿਣ ਵਿਚ ਵੀ ਮਦਦ ਮਿਲਦੀ ਹੈ।



ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਭਾਰ ਘੱਟ ਹੋਣ ਨਾਲ ਕੈਲੇਸਟਰੋਲ ਕੰਟਰੋਲ ਵਿਚ ਰਹਿੰਦਾ ਹੈ।



ਅਜਿਹੇ ਵਿਚ ਬੀਪੀ ਕੰਟਰੋਲ ਰਹਿਣ ਦੇ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ ਪਰ ਅੱਜਕਲ ਬਾਜ਼ਾਰ ਵਿਚ ਨਕਲੀ ਜੀਰਾ ਵਿਕਣ ਲੱਗਾ ਹੈ। ਇਹ ਨਕਲੀ ਜੀਰਾ ਸਿਹਤ ਦੇ ਲਈ ਹਾਨੀਕਾਰਕ ਹੁੰਦਾ ਹੈ।



ਇਸ ਨੂੰ ਬਣਾਉਣ ਲਈ ਜੀਰੇ ਵਿਚ ਪੱਥਰ ਦੇ ਛੋਟੇ-ਛੋਟੇ ਦਾਣੇ ਮਿਲਾ ਦਿਤੇ ਜਾਂਦੇ ਹਨ। ਗੁੜ ਦੇ ਸੀਰੇ ਨੂੰ ਮਿਲਾਇਆ ਜਾਂਦਾ ਹੈ। ਘਰ ਦੀ ਸਾਫ਼-ਸਫ਼ਾਈ ਕਰਨ ਵਿਚ ਵਰਤੋਂ ਹੋਣ ਵਾਲੇ ਝਾੜੂ ਦੇ ਬੂਰ ਦੀ ਵਰਤੋਂ ਹੁੰਦੀ ਹੈ।



ਨਕਲੀ ਜੀਰਾ ਤਿਆਰ ਕਰਨ ਲਈ ਜੰਗਲੀ ਘਾਹ ਦੇ ਪੱਤਿਆਂ ਨੂੰ ਗੁੜ ਦੇ ਪਾਣੀ ਵਿਚ ਮਿਲਾਇਆ ਜਾਂਦਾ ਹੈ



ਸੁੱਕਣ ਤੋਂ ਬਾਅਦ ਇਸ ਦਾ ਰੰਗ ਇਕਦਮ ਜੀਰੇ ਦੀ ਤਰ੍ਹਾਂ ਹੋ ਜਾਂਦਾ ਹੈ। ਫਿਰ ਇਸ ਵਿਚ ਪੱਥਰ ਦਾ ਪਾਊਡਰ ਮਿਲਾ ਕੇ ਲੋਹੇ ਦੀ ਛਾਣਨੀ ਨਾਲ ਛਾਣ ਲਿਆ ਜਾਂਦਾ ਹੈ।



ਇਸ ਤੋਂ ਇਲਾਵਾ ਇਸ ਵਿਚ ਜੀਰੇ ਵਰਗਾ ਰੰਗ ਦੇਣ ਲਈ ਪਾਊਡਰ ਵੀ ਮਿਲਾਇਆ ਜਾਂਦਾ ਹੈ।



ਅਸਲੀ ਜੀਰੇ ਦੀ ਆਰਾਮ ਨਾਲ ਪਛਾਣ ਕੀਤੀ ਜਾ ਸਕਦੀ ਹੈ।



ਇਸ ਨੂੰ ਚੈੱਕ ਕਰਨ ਲਈ ਇਕ ਕੌਲੀ ਵਿਚ ਪਾਣੀ ਭਰ ਕੇ ਉਸ ਵਿਚ ਜੀਰਾ ਪਾਉ। ਨਕਲੀ ਜੀਰਾ ਪਾਣੀ ਵਿਚ ਜਾਂਦੇ ਹੀ ਟੁੱਟਣ ਅਤੇ ਰੰਗ ਛੱਡਣ ਲੱਗੇਗਾ। ਇਸ ਤਰ੍ਹਾਂ ਤੁਸੀਂ ਘਰ 'ਚ ਹੀ ਬਹੁਤ ਆਰਾਮ ਦੇ ਨਾਲ ਅਸਲੀ-ਨਕਲੀ ਜੀਰੇ ਦਾ ਪਤਾ ਲਗਾ ਸਕਦੇ ਹੋ।