ਜੀਰਾ ਇੱਕ ਆਯੁਰਵੇਦਿਕ ਮਸਾਲਾ ਹੈ ਜੋ ਭੋਜਨ ਨੂੰ ਸੁਆਦਿਸ਼ਟ ਬਣਾਉਂਦਾ ਹੈ, ਪਰ ਜਦੋਂ ਇਸਨੂੰ ਪਾਣੀ ਵਿੱਚ ਉਬਾਲ ਕੇ ਪੀਤਾ ਜਾਂਦਾ ਹੈ, ਤਾਂ ਇਹ ਇੱਕ ਡਿਟਾਕਸ ਡਰਿੰਕ ਦਾ ਕੰਮ ਕਰਦਾ ਹੈ। ਇਸ ਦੇ ਸੇਵਨ ਨਾਲ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ।

ਜੀਰਾ ਪਾਣੀ ਭੁੱਖ ਨੂੰ ਕੰਟਰੋਲ ਕਰਦਾ ਹੈ, ਜਿਸ ਨਾਲ ਵਾਰ-ਵਾਰ ਖਾਣ ਦੀ ਲਾਲਸਾ ਨੂੰ ਘਟਾਉਂਦੀ ਹੈ। ਜਿਸ ਨਾਲ ਵਜ਼ਨ ਘੱਟ ਹੁੰਦਾ ਹੈ।

ਇਹ ਸਰੀਰ ਦੀ ਮੈਟਾਬੋਲਿਜ਼ਮ ਦਰ ਨੂੰ ਤੇਜ਼ ਕਰਦਾ ਹੈ, ਜਿਸ ਨਾਲ ਕੈਲੋਰੀ ਤੇਜ਼ੀ ਨਾਲ ਬਰਨ ਹੁੰਦੀ ਹੈ।



ਇਹ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਸਾਫ਼ ਕਰਦਾ ਹੈ ਜੋ ਭਾਰ ਵਧਣ ਦਾ ਇੱਕ ਵੱਡਾ ਕਾਰਨ ਹਨ।

ਪਾਚਨ ਪ੍ਰਣਾਲੀ ਨੂੰ ਮਜ਼ਬੂਤ ​​ਬਣਾਉਂਦਾ ਹੈ ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।

ਪੇਟ ਦੀ ਗੈਸ ਅਤੇ ਬਦਹਜ਼ਮੀ ਤੋਂ ਰਾਹਤ ਦਿਵਾਉਂਦਾ ਹੈ ਇਹ ਪਾਣੀ



ਇੰਝ ਤਿਆਰ ਕਰੋ ਜੀਰੇ ਦਾ ਪਾਣੀ- 1 ਚਮਚ ਜੀਰਾ, 1 ਗਲਾਸ ਪਾਣੀ

ਇੰਝ ਤਿਆਰ ਕਰੋ ਜੀਰੇ ਦਾ ਪਾਣੀ- 1 ਚਮਚ ਜੀਰਾ, 1 ਗਲਾਸ ਪਾਣੀ

ਰਾਤ ਨੂੰ 1 ਚਮਚ ਜੀਰਾ ਇੱਕ ਗਲਾਸ ਪਾਣੀ ਵਿੱਚ ਭਿਓਂ ਦਿਓ। ਸਵੇਰੇ ਇਸ ਪਾਣੀ ਨੂੰ 5-10 ਮਿੰਟ ਤੱਕ ਉਬਾਲੋ, ਫਿਰ ਠੰਢਾ ਹੋਣ 'ਤੇ ਛਾਣ ਲਓ ਅਤੇ ਖਾਲੀ ਪੇਟ ਪੀ ਲਓ।

ਭਾਰ ਘਟਾਉਣ ਲਈ ਸਿਰਫ ਜੀਰਾ ਪਾਣੀ ਹੀ ਨਹੀਂ, ਨਾਲ-ਨਾਲ ਸਹੀ ਖੁਰਾਕ ਅਤੇ ਵਰਕਆਉਟ ਵੀ ਲਾਜ਼ਮੀ ਹੈ।



ਜੇਕਰ ਤੁਹਾਨੂੰ ਸਿਹਤ ਸੰਬੰਧੀ ਕੋਈ ਦਿੱਕਤ ਹੈ ਤਾਂ ਇਸ ਦੇ ਸੇਵਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣਾ ਬਿਹਤਰ ਰਹੇਗਾ।