ਪਿਛਲੇ ਕੁੱਝ ਸਾਲਾਂ ਤੋਂ ਛੋਟੀ ਉਮਰ ’ਚ ਦਿਲ ਦਾ ਦੌਰਾ ਪੈਣ ਦੌਰਾਨ ਮੌਤ ਦੀ ਦਰ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ, ਜਿਸ ਦਾ ਡਾਕਟਰੀ ਮਾਹਿਰਾਂ ਦੇ ਅਨੁਸਾਰ ਮੁੱਖ ਕਾਰਨ ਜ਼ਿਆਦਾ ਦਿਮਾਗੀ ਬੋਝ, ਮਾੜਾ ਖਾਣਾ ਪੀਣਾ, ਸਿਗਰੇਟ, ਅਲਕੋਹਲ, ਡਰੱਗਜ ਦੀ ਵਰਤੋਂ ਤੋਂ ਇਲਾਵਾ ਮੋਟਾਪਾ ਮੰਨਿਆ ਜਾ ਰਿਹਾ ਹੈ।

ਛੋਟੀ ਉਮਰ ਦੇ ਭਾਰਤੀ ਨੌਜਵਾਨ ਦਿਨ ਰਾਤ ਮਿਹਨਤ ਕਰਦੇ ਸਟ੍ਰੈੱਸ ਦਾ ਸ਼ਿਕਾਰ ਹੋਣ ਕਰ ਕੇ ਸਾਈਲੈਂਟ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ

2017 ਦੌਰਾਨ ਕੀਤੇ ਸਰਵੇ ‘ਚ ਇਹ ਗੱਲ ਸਾਹਮਣੇ ਆਈ ਸੀ ਕਿ ਦਿਲ ਦੀਆਂ ਵੱਖ-ਵੱਖ ਬਿਮਾਰੀਆਂ ਦੇ ਸ਼ਿਕਾਰ ਮਰੀਜ਼ਾਂ ਦੀ ਰੋਜ਼ਾਨਾ ਭਾਰਤ ਅੰਦਰ 1 ਲੱਖ ਪਿੱਛੇ 272 ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ’ਚ ਨੌਜਵਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।

ਛੋਟੀ ਤੋਂ ਵੱਡੀ ਉਮਰ ਦੇ ਇਨਸਾਨ ਨੂੰ ਜਦੋਂ ਹਾਰਟ ਅਟੈਕ ਆਉਂਦਾ ਹੈ ਤਾਂ ਉਸ ਦੀ ਛਾਤੀ, ਬਾਂਹ, ਪਿੱਠ, ਗਰਦਨ ਤੇ ਪੇਟ ਤੱਕ ਤੇਜ਼ ਦਰਦ ਸ਼ੁਰੂ ਹੋ ਜਾਂਦੀ ਹੈ।

ਮਰੀਜ਼ ਨੂੰ ਤਰੇਲੀਆਂ, ਘਬਰਾਹਟ, ਸਾਹ ਫੁੱਲਣਾ ਸ਼ੁਰੂ ਹੋ ਜਾਦਾ ਹੈ।

ਇਹ ਸਭ ਸਰੀਰ ਅੰਦਰ ਮਾੜਾ ਕੋਲੈਸਟ੍ਰੋਲ (ਖੂਨ ਅੰਦਰ ਮੌਜੂਦ ਚਰਬੀ) ਕਾਰਨ ਹੁੰਦਾ ਹੈ।

ਜ਼ਿਆਦਾ ਘਿਓ, ਮੱਖਣ ਅਤੇ ਫਰਾਈ ਵਸਤੂਆਂ ਦੀ ਵਰਤੋਂ ਕਰਨ ਨਾਲ ਇਨਸਾਨ ਦਿਲ ਦੀਆਂ ਗੰਬੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ।

ਜੰਕ ਫੂਡ ਤੋਂ ਗੁਰੇਜ ਕਰਨ ਨਾਲ ਇਨਸਾਨ ਕਈ ਬਿਮਾਰੀਆਂ ਤੋਂ ਦੂਰ ਰਹਿ ਸਕਦਾ ਹੈ।

ਜੰਕ ਫੂਡ ਤੋਂ ਗੁਰੇਜ ਕਰਨ ਨਾਲ ਇਨਸਾਨ ਕਈ ਬਿਮਾਰੀਆਂ ਤੋਂ ਦੂਰ ਰਹਿ ਸਕਦਾ ਹੈ।

ਇਨਸਾਨ ਨੂੰ ਤੰਦਰੁਸਤ ਰਹਿਣ ਲਈ ਹਰੀਆਂ ਸਬਜੀਆਂ, ਮੈਡੀਟੇਸ਼ਨ ਕਰਨਾ, ਪਾਣੀ ਪੀਣ ਦੀ ਵੱਧ ਵਰਤੋਂ, ਸੈਰ ਕਰਨਾ, ਸੂਰਜ ਛਿੱਪਣ ਤੋਂ ਪਹਿਲਾਂ ਰੋਟੀ ਖਾਣਾ ਅਤੇ ਸਮੇਂ ਸਿਰ ਨੀਂਦ ਲੈਣਾ ਬਹੁਤ ਜ਼ਰੂਰੀ ਹੈ।

ਸਿਹਤ ਮਾਹਿਰਾਂ ਅਨੁਸਾਰ ਦਿਲ ਰੋਗਾਂ ਦੇ ਸ਼ਿਕਾਰ ਮਰੀਜ਼ ਨੂੰ ਹਰ 3 ਮਹੀਨੇ ਬਾਅਦ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ, ਜਿਸ ਨਾਲ ਮਰੀਜ਼ ਦੇ ਜ਼ਰੂਰੀ ਮੈਡੀਕਲ ਟੈਸਟ ਕਰਵਾਉਣ ਨਾਲ ਅੰਦਰੂਨੀ ਗਤੀਵਿਧੀਆਂ ਦਾ ਪਤਾ ਲੱਗ ਜਾਂਦਾ ਹੈ।