ਗਰਮੀਆਂ ਦੇ ਮੌਸਮ 'ਚ ਗਲੂਕੋਜ਼ ਪਾਊਡਰ ਨੂੰ ਪਾਣੀ ਵਿੱਚ ਘੋਲ ਕੇ ਪੀਣ ਨਾਲ ਨਾ ਸਿਰਫ ਤਾਜਗੀ ਮਿਲਦੀ ਹੈ, ਸਗੋਂ ਇਹ ਥਕਾਵਟ ਦੂਰ ਕਰਕੇ ਸਰੀਰ ਨੂੰ ਤੁਰੰਤ ਊਰਜਾ ਵੀ ਦਿੰਦਾ ਹੈ।

ਪਰ ਸਵਾਲ ਇਹ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ਾਂ ਲਈ ਵੀ ਇਹ ਐਨਰਜੀ ਡ੍ਰਿੰਕ ਉੰਨੀ ਹੀ ਲਾਭਕਾਰੀ ਹੈ, ਜਿੰਨੀ ਹੋਰ ਲੋਕਾਂ ਲਈ?

ਕੀ ਇਸ ਨੂੰ ਪੀਣ ਨਾਲ ਉਨ੍ਹਾਂ ਦੀ ਸ਼ੂਗਰ ਲੈਵਲ ਵਧ ਨਹੀਂ ਜਾਵੇਗਾ? ਤਾਂ ਆਓ ਅੱਜ ਜਾਣਦੇ ਹਾਂ ਕਿ ਕੀ ਸ਼ੂਗਰ ਦੇ ਮਰੀਜ਼ ਗਲੂਕੋਜ਼ ਡ੍ਰਿੰਕ ਨੂੰ ਆਰਾਮ ਨਾਲ ਪੀ ਸਕਦੇ ਹਨ ਜਾਂ ਨਹੀਂ।

ਗਲੂਕੋਜ਼ ਪਾਊਡਰ ਇੱਕ ਉੱਚ ਗੁਣਵੱਤਾ ਵਾਲੇ ਡੈਕਸਟ੍ਰੋਜ਼ ਤੋਂ ਬਣਿਆ ਹੁੰਦਾ ਹੈ, ਜਿਸ ਵਿੱਚ ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ D ਵਧੀਆ ਮਾਤਰਾ ਵਿੱਚ ਹੁੰਦੇ ਹਨ। ਇਸ ਨੂੰ ਪੀਣ ਨਾਲ ਸਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ।

ਗਰਮੀਆਂ ਦੇ ਮੌਸਮ ਵਿੱਚ ਜਦੋਂ ਪਸੀਨਾ ਵੱਧ ਆਉਂਦਾ ਹੈ, ਤਾਂ ਇਸ ਨੂੰ ਪੀਣ ਨਾਲ ਸਰੀਰ ਦੀ ਊਰਜਾ ਦੀ ਲੋੜ ਤੇ ਪਸੀਨੇ ਰਾਹੀਂ ਨਿਕਲੇ ਹੋਏ ਲੂਣ ਅਤੇ ਪਾਣੀ ਦੀ ਭਰਪਾਈ ਹੋ ਜਾਂਦੀ ਹੈ।

ਹਾਲਾਂਕਿ ਇਹ ਪਾਊਡਰ ਆਮ ਤੌਰ 'ਤੇ ਖਾਲਿਸ ਸ਼ੂਗਰ ਤੋਂ ਬਣਿਆ ਹੁੰਦਾ ਹੈ, ਇਸ ਕਰਕੇ ਜਿੱਥੇ ਇਹ ਲਾਭਕਾਰੀ ਹੈ ਉਥੇ ਕੁਝ ਹੱਦ ਤੱਕ ਨੁਕਸਾਨਦਾਇਕ ਵੀ ਹੋ ਸਕਦਾ ਹੈ।

ਡਾਇਬਟੀਜ਼ ਇੱਕ ਅਜਿਹੀ ਹਾਲਤ ਹੁੰਦੀ ਹੈ ਜਿਸ ਵਿੱਚ ਸਰੀਰ ਸ਼ੂਗਰ ਨੂੰ ਠੀਕ ਢੰਗ ਨਾਲ ਪ੍ਰੋਸੈਸ ਨਹੀਂ ਕਰ ਸਕਦਾ।

ਇਸ ਹਾਲਤ ਵਿੱਚ ਜੇਕਰ ਕੋਈ ਡਾਇਬਟੀਜ਼ ਮਰੀਜ਼ ਗਲੂਕੋਜ਼ ਪਾਊਡਰ ਪੀ ਲੈਂਦਾ ਹੈ, ਤਾਂ ਉਸਦਾ ਬਲੱਡ ਸ਼ੂਗਰ ਲੈਵਲ ਥੋੜੇ ਸਮੇਂ ਵਿੱਚ ਹੀ ਤੇਜ਼ੀ ਨਾਲ ਵੱਧ ਸਕਦਾ ਹੈ।

ਸਰੀਰ ਵਿੱਚ ਇਸ ਤਰ੍ਹਾਂ ਸ਼ੂਗਰ ਲੈਵਲ ਦਾ ਅਚਾਨਕ ਵਧਣਾ ਕਾਫੀ ਨੁਕਸਾਨਦਾਇਕ ਹੋ ਸਕਦਾ ਹੈ। ਇਸ ਨਾਲ ਥਕਾਵਟ, ਚੱਕਰ ਆਉਣ ਜਾਂ ਕੋਮਾ ਵਰਗੀ ਗੰਭੀਰ ਸਥਿਤੀ ਵੀ ਪੈਦਾ ਹੋ ਸਕਦੀ ਹੈ।

ਜੇਕਰ ਕਿਸੇ ਡਾਇਬਟੀਜ਼ ਮਰੀਜ਼ ਨੂੰ ਬਹੁਤ ਜ਼ਿਆਦਾ ਕਮਜ਼ੋਰੀ, ਚੱਕਰ ਜਾਂ ਲੋ ਸ਼ੂਗਰ ਮਹਿਸੂਸ ਹੋ ਰਿਹਾ ਹੋਵੇ, ਤਾਂ ਡਾਕਟਰ ਦੀ ਸਲਾਹ ਨਾਲ ਥੋੜ੍ਹੀ ਮਾਤਰਾ ਵਿੱਚ ਗਲੂਕੋਜ਼ ਦਿੱਤਾ ਜਾ ਸਕਦਾ ਹੈ।

ਪਰ ਬਿਨਾਂ ਡਾਕਟਰੀ ਸਲਾਹ ਦੇ ਡਾਇਬਟੀਜ਼ ਪੇਸ਼ੇਂਟ ਨੂੰ ਨਿਯਮਤ ਤੌਰ 'ਤੇ ਗਲੂਕੋਜ਼ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਇਸ ਦੀ ਥਾਂ ਉਹ ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ਲੱਸੀ ਵਰਗੇ ਕੁਦਰਤੀ ਤੇ ਘੱਟ ਸ਼ੂਗਰ ਵਾਲੇ ਪਾਣੀ ਵਾਲੇ ਪਦਾਰਥ ਪੀ ਸਕਦੇ ਹਨ।