ਖਜੂਰ ਇੱਕ ਪੌਸ਼ਟਿਕ ਤੇ ਸਿਹਤਮੰਦ ਡਰਾਈ ਫਰੂਟ ਹੈ। ਜੋ ਕਿ ਸਰਦੀਆਂ ਦੇ ਮੌਸਮ ਵਿੱਚ ਸਿਹਤ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ।

ਖਜੂਰ ਵਿੱਚ ਮਿਠਾਸ, ਫਾਈਬਰ, ਮਿਨਰਲਜ਼ ਅਤੇ ਵਿਟਾਮਿਨਜ਼ ਭਰਪੂਰ ਮਾਤਰਾ ਵਿੱਚ ਹੁੰਦੇ ਹਨ।



ਖਜੂਰ ਖਾਣ ਨਾਲ ਇਮਿਊਨ ਪਾਵਰ ਵਧਦੀ ਹੈ। ਇਸ ਵਿੱਚ ਕੋਲੈਸਟ੍ਰੋਲ ਨਹੀਂ ਹੁੰਦਾ ਅਤੇ ਇਕ ਖਜੂਰ 23 ਕੈਲੋਰੀ ਦਿੰਦਾ ਹੈ।



ਇਸ ਦੇ ਨਾਲ ਹੀ ਖਜੂਰ ਸੈੱਲ ਡੈਮੇਜ, ਕੈਂਸਰ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਅ ਕਰਦਾ ਹੈ।



ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਖਜੂਰ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ।



ਖਜੂਰ 'ਚ ਮੈਂਗਨੀਜ਼, ਕਾਪਰ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।



ਸਰਦੀਆਂ ਦੇ ਵਿੱਚ ਜੇਕਰ ਤੁਹਾਨੂੰ ਸਰਦੀ-ਜ਼ੁਕਾਮ ਦੀ ਸਮੱਸਿਆ ਹੈ ਤਾਂ 2-3 ਖਜੂਰ, ਕਾਲੀ ਮਿਰਚ ਅਤੇ ਇਲਾਇਚੀ ਨੂੰ ਪਾਣੀ 'ਚ ਉਬਾਲੋ। ਇਸ ਪਾਣੀ ਨੂੰ ਸੌਣ ਤੋਂ ਪਹਿਲਾਂ ਪੀਓ। ਇਸ ਨਾਲ ਖਾਂਸੀ ਅਤੇ ਜ਼ੁਕਾਮ 'ਚ ਰਾਹਤ ਮਿਲੇਗੀ।

ਖਜੂਰ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਕਬਜ਼ ਦੀ ਬਿਮਾਰੀ ਨੂੰ ਦੂਰ ਕਰਦਾ ਹੈ।

ਖਜੂਰ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਕਬਜ਼ ਦੀ ਬਿਮਾਰੀ ਨੂੰ ਦੂਰ ਕਰਦਾ ਹੈ।

ਇਸ ਦੇ ਲਈ ਕੁਝ ਖਜੂਰਾਂ ਨੂੰ ਰਾਤ ਭਰ ਪਾਣੀ 'ਚ ਭਿਓ ਦਿਓ। ਸਵੇਰੇ ਉੱਠ ਕੇ ਉਨ੍ਹਾਂ ਖਜੂਰਾਂ ਨੂੰ ਪੀਸ ਕੇ ਸ਼ੇਕ ਬਣਾ ਲਓ ਅਤੇ ਖਾਲੀ ਪੇਟ ਪੀਓ। ਇਸ ਨਾਲ ਕਬਜ਼ ਦੀ ਸਮੱਸਿਆ ਜਲਦੀ ਹੀ ਦੂਰ ਹੋ ਜਾਵੇਗੀ।

ਖਜੂਰ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ।