ਇਸ ਵਿਟਾਮਿਨ ਦੀ ਕਮੀਂ ਨਾਲ ਛੇਤੀ ਆ ਜਾਂਦਾ ਬੁਢਾਪਾ

Published by: ਏਬੀਪੀ ਸਾਂਝਾ

ਅੱਜਕੱਲ੍ਹ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਛੇਤੀ ਬੁਢਾਪਾ ਆਉਣ ਨੂੰ ਲੈਕੇ ਕਾਫੀ ਪਰੇਸ਼ਾਨ ਰਹਿੰਦੇ ਹਨ



ਖਰਾਬ ਲਾਈਫਸਟਾਈਲ ਅਤੇ ਖਾਣ ਪੀਣ ਨੂੰ ਲੈਕੇ ਖੁਦ ਨੂੰ ਹੈਲਥੀ ਰੱਖਣਾ ਬਹੁਤ ਜ਼ਰੂਰੀ ਹੈ



ਅਜਿਹੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਕੇ ਖੁਦ ਨੂੰ ਸੋਹਣਾ ਅਤੇ ਜਵਾਨ ਬਣਾਏ ਰੱਖਣ ਦੀ ਕੋਸ਼ਿਸ਼ ਕਰਦੇ ਹਨ



ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਵਿਟਾਮਿਨ ਦੀ ਕਮੀਂ ਨਾਲ ਛੇਤੀ ਬੁਢਾਪਾ ਆਉਂਦਾ ਹੈ



ਵਿਟਾਮਿਨ ਡੀ ਦੀ ਕਮੀਂ ਨਾਲ ਛੇਤੀ ਬੁਢਾਪਾ ਆਉਣ ਲੱਗ ਜਾਂਦਾ ਹੈ



ਵਿਟਾਮਿਨ ਡੀ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ, ਜਿਸ ਦੀ ਕਮੀਂ ਦਾ ਸਭ ਤੋਂ ਵੱਧ ਅਸਰ ਸਾਡੀ ਸਕਿਨ ਅਤੇ ਵਾਲਾਂ ‘ਤੇ ਪੈਂਦਾ ਹੈ



ਇਸ ਦੀ ਕਮੀਂ ਕਰਕੇ ਸਕਿਨ ਡਲ ਹੋਣ ਲੱਗ ਜਾਂਦੀ ਹੈ ਅਤੇ ਏਜਿੰਗ ਸਾਈਨ ਵੀ ਨਜ਼ਰ ਆਉਣ ਲੱਗ ਜਾਂਦੇ ਹਨ



ਇਸ ਦੀ ਕਮੀਂ ਨਾਲ ਨਾ ਸਿਰਫ ਬੁਢਾਪੇ ਦੇ ਲੱਛਣ ਛੇਤੀ ਨਜ਼ਰ ਆਉਣ ਲੱਗ ਜਾਂਦੇ ਹਨ ਸਗੋਂ ਕਈ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ



ਵਿਟਾਮਿਨ ਡੀ ਦੀ ਕਮੀਂ ਨੂੰ ਦੂਰ ਕਰਨ ਲਈ ਸਭ ਤੋਂ ਵਧੀਆ ਅਤੇ ਨੈਚੂਰਲ ਸੋਰਸ ਹੈ, ਇਸ ਤੋਂ ਇਲਾਵਾ ਫੈਟੀ ਮੱਛੀ, ਅੰਡੇ, ਦੁੱਧ ਅਤੇ ਅਨਾਜ ਵਰਗੀਆਂ ਚੀਜ਼ਾਂ ਖਾਣ ਨਾਲ ਵੀ ਵਿਟਾਮਿਨ ਡੀ ਮਿਲਦਾ ਹੈ