ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਬਹੁਤ ਗੰਭੀਰ ਹਨ, ਇਹ ਸਿਹਤ ਦਾ ਨੁਕਸਾਨ ਕਰਨ ਦੇ ਨਾਲ ਨਾਲ ਜਾਨਲੇਵਾ ਵੀ ਹੋ ਸਕਦੀਆਂ ਹਨ।



ਬਾਲਗਾਂ ਨਾਲੋਂ ਬੱਚਿਆਂ ਲਈ ਡੇਂਗੂ ਵੱਧ ਨੁਕਸਾਨਦਾਇਕ ਹੁੰਦਾ ਹੈ। ਡੇਂਗੂ ਹੋਣ ਉਪਰੰਤ ਬੱਚਿਆਂ ਵਿਚ ਮੌਤ ਦਾ ਖਤਰਾ ਵੀ ਵਧੇਰੇ ਹੁੰਦਾ ਹੈ।



ਸਾਇੰਸ ਡਾਇਰੈਕਟ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ ਡੇਂਗੂ ਤੋਂ ਪੀੜਤ 80 ਫੀਸਦੀ ਤੋਂ ਵੱਧ ਬੱਚੇ 9 ਸਾਲ ਤੋਂ ਘੱਟ ਉਮਰ ਦੇ ਹਨ। 



ਵਿਸ਼ਵ ਪੱਧਰ ਉੱਤੇ ਡੇਂਗੂ ਨਾਲ ਹੋਣ ਵਾਲੀਆਂ ਮੌਤਾਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਵਧੇਰੇ ਹਨ।



ਤੇਜ਼ ਬੁਖਾਰ, ਉਲਟੀ ਆਉਣਾ, ਦਸਤ ਲੱਗਣਾ, ਸਰੀਰ ਵਿਚ ਦਰਦ, ਸਰੀਰ ਉੱਤੇ ਧੱਫੜ ਹੋਣਾ ਆਦਿ ਡੇਂਗੂ ਦੇ ਲੱਛਣ ਹੋ ਸਕਦੇ ਹਨ



ਇਨ੍ਹਾਂ ਵਿਚੋਂ ਕੋਈ ਵੀ ਲੱਛਣ ਦਿਖਾਈ ਦੇਣ ਉਪਰੰਤ ਤਰੁੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਥੋੜੀ ਜਿਹੀ ਅਣਗਹਿਲੀ ਨੁਕਸਾਨਦਾਇਕ ਹੋ ਸਕਦੀ ਹੈ।



ਡੇਂਗੂ ਦਾ ਪ੍ਰਮੁੱਖ ਲੱਛਣ ਬੁਖਾਰ ਹੈ। ਕਈ ਵਾਰ ਸਮੇਂ ਸਿਰ ਡੇਂਗੂ ਦਾ ਪਤਾ ਨਹੀਂ ਲੱਗ ਪਾਉਂਦਾ। ਜਿਸ ਕਾਰਨ ਡੇਂਗੂ ਹੋਰ ਵੱਧ ਗੰਭੀਰਤਾ ਨਾਲ ਪ੍ਰਭਾਵਿਤ ਕਰਦਾ ਹੈ।



MCD ਦਿੱਲੀ ਦੇ ਨੋਡਲ ਅਫਸਰ ਦੇ ਪਦ ਤੋਂ ਸੇਵਾਮੁਕਤ ਹੋਏ ਡਾਕਟਰ ਸਤਪਾਲ ਦੇ ਅਨੁਸਾਰ ਬੱਚਿਆਂ ਵਿਚ ਡੇਂਗੂ ਦਾ ਵਧੇਰੇ ਖਤਰਾ ਹੁੰਦਾ ਹੈ



ਉਨ੍ਹਾਂ ਦੱਸਿਆ ਕਿ ਬੱਚਿਆਂ ਵਿਚ ਜ਼ਿਆਦਾਤਰ ਮੌਤਾਂ ਡੇਂਗੂ ਸਦਮਾ ਸਿੰਡਰੋਮ ਕਾਰਨ ਹੁੰਦੀਆਂ ਹਨ। ਸਦਮੇ ਕਾਰਨ ਬੱਚਿਆਂ ਵਿੱਚ ਅੰਗ ਫੇਲ੍ਹ ਹੋਣ ਦੀ ਸੰਭਾਵਨਾ ਵਧਾ ਜਾਂਦੀ ਹੈ।



ਡੇਂਗੂ ਟੈਸਟ ਵਿਚ ਹੋਈ ਦੇਰੀ ਵੀ ਮੌਤ ਦਾ ਕਾਰਨ ਬਣ ਸਕਦੀ ਹੈ।