ਪੈਕੇਟ ਵਾਲੇ ਦੁੱਧ ਨੂੰ ਕਿਉਂ ਨਹੀਂ ਕਰਨਾ ਚਾਹੀਦਾ ਗਰਮ?

Published by: ਏਬੀਪੀ ਸਾਂਝਾ

ਦੁੱਧ ਵਿੱਚ ਪਾਏ ਜਾਣ ਵਾਲੇ ਹਾਨੀਕਾਰਕ ਬੈਕਟੀਰੀਆ ਤੋਂ ਛੁਟਕਾਰਾ ਪਾਉਣ ਲਈ ਇਸ ਨੂੰ ਉਬਾਲਣਾ ਜ਼ਰੂਰੀ ਹੁੰਦਾ ਹੈ



ਪਰ ਪੈਕਟ ਵਾਲੇ ਦੁੱਧ ਨੂੰ ਗਰਮ ਨਹੀਂ ਕਰਨਾ ਚਾਹੀਦਾ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਪੈਕਟ ਵਾਲੇ ਦੁੱਧ ਨੂੰ ਗਰਮ ਕਿਉਂ ਨਹੀਂ ਕਰਨਾ ਚਾਹੀਦਾ ਹੈ



ਪੈਕਟ ਵਾਲਾ ਦੁੱਧ ਬੈਕਟੀਰੀਆ ਖ਼ਤਮ ਕਰਨ ਵਾਲੇ ਪ੍ਰੋਸੈਸ ਤੋਂ ਗੁਜਰ ਚੁੱਕਿਆ ਹੁੰਦਾ ਹੈ



ਇਸ ਕਰਕੇ ਇਸ ਨੂੰ ਵਾਰ-ਵਾਰ ਉਬਾਲਣਾ ਜ਼ਰੂਰੀ ਨਹੀਂ ਹੁੰਦਾ ਹੈ



ਪੈਕਟ ਵਾਲੇ ਦੁੱਧ ‘ਤੇ ਲਿਖਿਆ ਹੁੰਦਾ ਹੈ ਕਿ ਇਹ ਦੁੱਧ ਪਹਿਲਾਂ ਤੋਂ ਹੀ ਪਾਸ਼ਚਰਾਈਜ਼ਡ ਹੈ



ਕਈ ਰਿਸਰਚ ਵਿੱਚ ਦੱਸਿਆ ਗਿਆ ਹੈ ਕਿ ਦੁੱਧ ਨੂੰ ਵਾਰ-ਵਾਰ ਉਬਾਲਣ ਤੋਂ ਉਸ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਖ਼ਤਮ ਹੋ ਜਾਂਦੇ ਹਨ



ਪੈਕਟ ਵਾਲੇ ਦੁੱਧ ਨੂੰ ਪੀਣ ਤੋਂ ਪਹਿਲਾਂ ਹਲਕਾ ਗਰਮ ਕਰ ਲੈਣਾ ਚਾਹੀਦਾ ਹੈ



ਜਿਸ ਨਾਲ ਦੁੱਧ ਵਿੱਚ ਪੋਸ਼ਕ ਤੱਤ ਬਰਕਰਾਰ ਰਹਿੰਦੇ ਹਨ