ਰੋਜ਼ ਬਦਾਮ ਖਾਣ ਵਾਲਿਆਂ ਦੇ ਨੇੜੇ ਵੀ ਨਹੀਂ ਆਉਂਦੀ ਆਹ ਬਿਮਾਰੀ

Published by: ਏਬੀਪੀ ਸਾਂਝਾ

ਬਦਾਮ ਇੱਕ ਅਜਿਹਾ ਡ੍ਰਾਈ ਫਰੂਟ ਹੈ, ਜਿਸ ਨੂੰ ਸਿਹਤ ਦੇ ਲਈ ਜਿਆਦਾ ਤਾਕਤਵਰ ਮੰਨਿਆ ਜਾਂਦਾ ਹੈ



ਇਸ ਵਿੱਚ ਪ੍ਰੋਟੀਨ, ਫਾਈਬਰ, ਵਿਟਾਮਿਨ ਈ, ਕੈਲਸ਼ੀਅਮ, ਮੈਗਨੇਸ਼ੀਅਮ ਅਤੇ ਓਮੇਗਾ-3 ਫੈਟੀ ਐਸਿਡ ਦੀ ਭਰਪੂਰ ਮਾਤਰਾ ਹੁੰਦੀ ਹੈ



ਕਈ ਲੋਕ ਰੋਜ਼ ਭਿੱਜੇ ਹੋਏ ਬਦਾਮ ਖਾਂਦੇ ਹਨ ਅਤੇ ਕਈ ਸੁੱਕੇ ਬਦਾਮ ਖਾਣਾ ਪਸੰਦ ਕਰਦੇ ਹਨ, ਕਿਉਂਕਿ ਇਨ੍ਹਾਂ ਨੂੰ ਖਾਣ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਕਈ ਫਾਇਦੇ ਮਿਲਦੇ ਹਨ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਰੋਜ਼ ਬਦਾਮ ਖਾਣ ਵਾਲਿਆਂ ਦੇ ਨੇੜੇ-ਤੇੜੇ ਆਹ ਬਿਮਾਰੀਆਂ ਨਹੀਂ ਆਉਂਦੀਆਂ ਹਨ



ਰੋਜ਼ ਬਦਾਮ ਖਾਣ ਵਾਲਿਆਂ ਦੇ ਨੇੜੇ ਹਾਰਟ ਦੀ ਦਿੱਕਤ ਨਹੀਂ ਆਉਂਦੀ ਹੈ



ਬਦਾਮ ਵਿੱਚ ਮੌਜੂਦ ਮੋਨੋਅਨਸੈਚੂਰੇਟਿਡ ਫੈਟੀ ਐਸਿਡ ਅਤੇ ਐਂਟੀਆਕਸੀਡੈਂਟਸ ਦਿਲ ਦੀ ਸਿਹਤ ਨੂੰ ਬਿਹਤਰ ਰੱਖਣ ਵਿੱਚ ਮਦਦ ਕਰਦੇ ਹਨ



ਇਸ ਤੋਂ ਇਲਾਵਾ ਰੋਜ਼ ਬਦਾਮ ਖਾਣ ਵਾਲਿਆਂ ਦੇ ਨੇੜੇ ਸ਼ੂਗਰ ਦੀ ਬਿਮਾਰੀ ਵੀ ਨਹੀਂ ਆਉਂਦੀ ਹੈ



ਇਸ ਵਿੱਚ ਕਾਰਬੋਹਾਈਡ੍ਰੇਟ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ, ਜੋ ਕਿ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ



ਮੈਂਟਲ ਹੈਲਥ ਨਾਲ ਜੁੜੀ ਪਰੇਸ਼ਾਨੀ ਜਿਵੇਂ ਯਾਦਦਾਸ਼ਤ, ਭੁੱਲਣ ਦੀ ਸਮੱਸਿਆ, ਥਕਾਵਟ ਵਿੱਚ ਵੀ ਬਦਾਮ ਖਾਣਾ ਫਾਇਦੇਮੰਦ ਹੁੰਦਾ ਹੈ