ਸਾਡੀਆਂ ਰੋਜ਼ਾਨਾ ਦੀਆਂ ਆਦਤਾਂ ਸਾਡੇ ਸਿਹਤ 'ਤੇ ਗਹਿਰਾ ਅਸਰ ਪਾਉਂਦੀਆਂ ਹਨ। ਅਕਸਰ ਲੋਕ ਸਵੇਰੇ ਨਹਾਉਂਦੇ ਹਨ, ਪਰ ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਣਾ ਵੀ ਲਾਭਦਾਇਕ ਹੁੰਦਾ ਹੈ। ਇਸ ਨਾਲ ਸਰੀਰ ਸਾਫ਼ ਤੇ ਤਾਜ਼ਾ ਮਹਿਸੂਸ ਕਰਦਾ ਹੈ।

ਮਾਨਸਿਕ ਤਣਾਅ ਘਟਦਾ ਹੈ ਤੇ ਨੀਂਦ ਵੀ ਵਧੀਆ ਆਉਂਦੀ ਹੈ।

ਮਾਨਸਿਕ ਤਣਾਅ ਘਟਦਾ ਹੈ ਤੇ ਨੀਂਦ ਵੀ ਵਧੀਆ ਆਉਂਦੀ ਹੈ।

ਹਲਕੇ ਗਰਮ ਪਾਣੀ ਨਾਲ ਨਹਾਉਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਅਤੇ ਨੀਂਦ ਚੰਗੀ ਆਉਂਦੀ ਹੈ।

ਘਰ ਜਾਂ ਬਾਹਰ ਦੇ ਕੰਮਾਂ ਤੋਂ ਬਾਅਦ ਸਰੀਰ ਗੰਦਾ ਤੇ ਚਿੱਪਚਿਪਾ ਹੋ ਜਾਂਦਾ ਹੈ। ਰਾਤ ਨੂੰ ਨਹਾਉਣ ਨਾਲ ਚਮੜੀ ਸਾਫ ਤੇ ਤਾਜ਼ਾ ਲੱਗਦੀ ਹੈ।

ਨਹਾਉਣਾ ਇੱਕ ਥੈਰਪੀ ਵਰਗਾ ਹੁੰਦਾ ਹੈ, ਜੋ ਦਿਨ ਦੀ ਥਕਾਵਟ ਤੇ ਤਣਾਅ ਨੂੰ ਘਟਾਉਂਦਾ ਹੈ।

ਸੌਣ ਤੋਂ ਪਹਿਲਾਂ ਸਰੀਰ ਸਾਫ ਹੋਣ ਨਾਲ ਚਮੜੀ ਰਾਤ ਨੂੰ ਚੰਗੀ ਤਰ੍ਹਾਂ ਸਾਹ ਲੈਂਦੀ ਹੈ, ਜਿਸ ਨਾਲ ਪਿੰਪਲ, ਰੈਸ਼ ਜਾਂ ਬਲੇਕਹੈਡ ਹੋਣ ਦਾ ਖਤਰਾ ਘੱਟ ਹੁੰਦਾ ਹੈ।

ਨਹਾਉਣ ਨਾਲ ਸਰੀਰ ਠੰਢਾ ਹੁੰਦਾ ਹੈ, ਜੋ ਸੌਣ ਲਈ ਵਧੀਆ ਹੁੰਦਾ ਹੈ।

ਜਿਨ੍ਹਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ, ਉਨ੍ਹਾਂ ਲਈ ਰਾਤ ਨੂੰ ਨਹਾਉਣਾ ਸਰੀਰ ਦੀ ਬੂ ਨੂੰ ਦੂਰ ਕਰਨ ਲਈ ਚੰਗਾ ਤਰੀਕਾ ਹੈ।

ਨਹਾਉਣ ਨਾਲ ਦਿਮਾਗ ਸ਼ਾਂਤ ਹੁੰਦਾ ਹੈ, ਜਿਸ ਨਾਲ ਨੀਂਦ ਗਹਿਰੀ ਤੇ ਆਰਾਮਦਾਇਕ ਆਉਂਦੀ ਹੈ।