ਸਰਦੀਆਂ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ, ਜਿਸ ਕਰਕੇ ਸਰੀਰ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ। ਆਓ ਜਾਣਦੇ ਹਾਂ ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਕੀ-ਕੀ ਕਰਨਾ ਚਾਹੀਦਾ ਹੈ। ਹਰ ਰੋਜ਼ 15-20 ਮਿੰਟ ਸੂਰਜੀ ਰੌਸ਼ਨੀ 'ਚ ਰਹਿਣਾ ਸਭ ਤੋਂ ਅਸਾਨ ਤਰੀਕਾ ਹੈ। ਸਵੇਰੇ ਜਾਂ ਸ਼ਾਮ ਦੇ ਸਮੇਂ ਸੂਰਜੀ ਰਸ਼ਮੀਆਂ ਤੋਂ ਵਿਟਾਮਿਨ D ਮਿਲਦਾ ਹੈ। ਵਿਟਾਮਿਨ D ਦੀ ਕਮੀ ਨੂੰ ਦੂਰ ਕਰਨ ਦੇ ਲਈ ਦੁੱਧ ਅਤੇ ਦਹੀਂ ਨੂੰ ਡਾਈਟ ਦੇ ਵਿੱਚ ਸ਼ਾਮਿਲ ਕਰੋ। ਸਾਲਮਨ, ਸਾਰਡਾਈਨਜ਼, ਅਤੇ ਮੱਛੀ ਦੇ ਤੇਲ ਵਿੱਚ ਵਾਫਰ ਮਾਤਰਾ 'ਚ ਵਿਟਾਮਿਨ D ਹੁੰਦਾ ਹੈ। ਅੰਡੇ ਦੇ ਯੋਕ ਵਿਚ ਕੁਦਰਤੀ ਤੌਰ 'ਤੇ ਵਿਟਾਮਿਨ D ਮਿਲਦਾ ਹੈ। ਹਫ਼ਤੇ ਵਿਚ ਕੁਝ ਅੰਡੇ ਖਾਣਾ ਲਾਭਦਾਇਕ ਹੁੰਦਾ ਹੈ। ਜੇਕਰ ਕੁਦਰਤੀ ਤਰੀਕੇ ਨਾਲ ਘਾਟ ਪੂਰੀ ਨਾ ਹੋ ਰਹੀ ਹੋਵੇ ਤਾਂ ਡਾਕਟਰ ਦੀ ਸਲਾਹ ਨਾਲ ਵਿਟਾਮਿਨ D ਦੇ ਸਪਲੀਮੈਂਟ ਲਏ ਜਾ ਸਕਦੇ ਹਨ ਫੋਰਟੀਫਾਈਡ ਭੋਜਨ: ਕਈ ਆਟੇ, ਫਲੇਕਸ, ਜੂਸ, ਅਤੇ ਸੀਰਲ ਵਿਟਾਮਿਨ D ਨਾਲ ਮਜ਼ਬੂਤ ਕੀਤੇ ਜਾਂਦੇ ਹਨ। ਇਹ ਚੀਜ਼ਾਂ ਨੂੰ ਆਪਣੇ ਖਾਣੇ ਵਿੱਚ ਸ਼ਾਮਲ ਕਰੋ। ਸੋਇਆ ਉਤਪਾਦ ਵੀ ਵਿਟਾਮਿਨ D ਦਾ ਚੰਗਾ ਸਰੋਤ ਹੁੰਦੇ ਹਨ। ਖਾਸ ਤੌਰ 'ਤੇ ਸੋਇਆ ਦੁੱਧ। ਮਸ਼ਰੂਮ ਦਾ ਸੇਵਨ ਵੀ ਕਰਨਾ ਚਾਹੀਦਾ ਹੈ। ਖੁੱਲ੍ਹੀ ਹਵਾ 'ਚ ਸੈਰ ਕਰਨ ਨਾਲ ਸੂਰਜੀ ਰੌਸ਼ਨੀ ਦਾ ਫਾਇਦਾ ਵੱਧ ਹੁੰਦਾ ਹੈ। ਰੋਜ਼ਾਨਾ ਵਿਆਯਾਮ ਵੀ ਸਰੀਰ ਦੀ ਪੋਸ਼ਣ ਸੋਖਣ ਦੀ ਸਮਰਥਾ ਨੂੰ ਸੁਧਾਰਦਾ ਹੈ।